28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਰੁਣ ਸੱਭਰਵਾਲ ਬਸਪਾ (ਅ) ਦੇ ਯੂਥ ਵਿੰਗ ਦੇ ਸੂਬਾਈ ਜਨਰਲ ਸਕੱਤਰ ਬਣੇ

ਅਜੀਤ ਡੈਸਕ 08-06-2026
ਕਪੂਰਥਲਾ, 7 ਜੂਨ (ਵਿ.ਪ੍ਰ.)-ਬਸਪਾ ਅੰਬੇਡਕਰ ਦੀ ਇਕ ਮੀਟਿੰਗ ਸਥਾਨਕ ਕੋਟੂ ਚੌਂਕ ਵਿਚ ਪਾਰਟੀ ਦੇ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਬਸਪਾ ਅੰਬੇਡਕਰ ਵਿਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨੋਜ ਕੁਮਾਰ ਨਾਹਰ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਦਾ ਪੂਰਾ ਸਤਿਕਾਰ ਦਿਵਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਅਰੁਣ ਸਭਰਵਾਲ ਨੂੰ ਯੂਥ ਵਿੰਗ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਉਨ੍ਹਾਂ ਆਪਣੀ ਨਿਯੁਕਤੀ 'ਤੇ ਪਾਰਟੀ ਦੇ ਪ੍ਰਧਾਨ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕਰਨ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ਵਿਚ ਰਣਜੀਤ ਲੱਧੜ, ਸੰਦੀਪ ਚੱਢਾ, ਗੁਰਮੇਲ ਸਿੰਘ, ਅਮਰੀਕ ਲਾਲ, ਸੁਖਦੇਵ ਮਸੀਹ, ਦੀਪਕ ਕੁਮਾਰ, ਅਜੈ ਖੁਸਰੋਪੁਰ, ਮੰਗਾ, ਰਾਜਾ, ਰੂਬਲ, ਕਾਲੀ, ਰਵੀ ਅਟਵਾਲ, ਮਨੀ, ਵਿੱਕੀ ਗਿੱਲ, ਜੋਬਨ, ਰਾਹੁਲ, ਸੰਨੀ, ਲਵ, ਪਿ੍ਆਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਤਸ਼ੱਦਦ ਦੀ ਸਖ਼ਤ ਨਿਖੇਧੀ... ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਪੁਲਿਸ ਜਬਰ ਲੋਕਤੰਤਰ ਦਾ ਘਾਣ: ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।