28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲਵਲੀ ਯੂਨੀਵਰਸਿਟੀ ਵਿਖੇ ਕੰਬਾਈਨਡ ਐਨੂਅਲ ਟਰੇਨਿੰਗ ਕੈਂਪ ਦੀ ਸ਼ੁਰੂਆਤ <br/>

ਐੱਨ.ਐੱਸ.ਐੱਸ. ਵਲੋਂ ਲਗਾਏ ਕੈਂਪ ਦਾ ਦਿ੍ਸ਼ | ਤਸਵੀਰ-ਚਾਨਾ <br/> 08-06-2026
ਫਗਵਾੜਾ, 7 ਜੂਨ (ਚਾਨਾ)-8 ਪੰਜਾਬ ਬਟਾਲੀਅਨ ਐਨ.ਐੱਸ.ਐੱਸ ਵਲੋਂ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ 10 ਦਿਨਾਂ ਦੇ ਕੰਬਾਈਨਡ ਸਾਲਾਨਾ ਟਰੈਫ਼ਿਕ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ 'ਚ ਸੀਨੀਅਰ ਤੇ ਡਿਵੀਜ਼ਨ ਵਿੰਗ ਦੇ ਕੁੱਲ 538 ਐਨ.ਐੱਸ.ਐੱਸ ਕੈਡਿਟਾ ਨੇ ਭਾਗ ਲਿਆ ਜਿਨ੍ਹਾਂ 'ਚ ਜਲੰਧਰ ਗਰੁੱਪ ਦੀ ਆਈ.ਡੀ.ਐੱਸ.ਐੱਸ.ਸੀ ਤੇ ਟੀ.ਐੱਸ.ਸੀ ਫਾਇਰਿੰਗ ਟੀਮ ਦੇ 55 ਕੈਡਿਟ ਵੀ ਸ਼ਾਮਿਲ ਹਨ | ਕੈਂਪ ਦਾ ਮੁੱਖ ਉਦੇਸ਼ ਕੈਡਿਟਾ 'ਚ ਲੀਡਰਸ਼ਿਪ, ਅਨੁਸ਼ਾਸਨ, ਸਰੀਰਕ ਤੰਦਰੁਸਤੀ, ਹਥਿਆਰਾਂ ਦੀ ਸਿਖਲਾਈ, ਟੀਮ ਵਰਕ ਤੇ ਸ਼ਖ਼ਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ | ਉਦਘਾਟਨੀ ਸੰਬੋਧਨ ਦੌਰਾਨ ਕੈਂਪ ਕਮਾਡੈਂਟ ਨੇ ਕੈਡਿਟਾ ਨੂੰ ਐਨ.ਐੱਸ.ਐੱਸ ਦੀ ਮੂਲ ਮੰਤਰ ਏਕਤਾ ਤੇ ਅਨੁਸ਼ਾਸਨ ਨੂੰ ਆਪਣੇ ਜੀਵਨ 'ਚ ਅਪਣਾਉਣ ਤੇ ਕੈਂਪ ਦੌਰਾਨ ਮਿਲਣ ਵਾਲੇ ਸਿਖਲਾਈ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਇਹ ਕੈਂਪ ਅਗਲੇ ਦਸ ਦਿਨਾ ਦੀ ਤੱਕ ਜਾਰੀ ਰਹੇਗਾ |

ਪਿਛਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।