28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਕੀਤਾ ਦੌਰਾ <br/>

ਵਾਟਰ ਪਾਰਕ ਦੇ ਦੌਰੇ ਦੌਰਾਨ ਅਧਿਆਪਕਾਂ ਨਾਲ ਖੜ੍ਹੇ ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ <br/> 08-06-2026
ਕਪੂਰਥਲਾ, 7 ਜੂਨ (ਵਿ.ਪ੍ਰ.)-ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਕਲਾਸ ਰੂਮ ਸਿੱਖਿਆ ਦੇ ਨਾਲ ਨਾਲ ਵਿਹਾਰਿਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨੂੰ ਲੈ ਕੇ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਠਿੰਡਾ ਵਾਟਰ ਪਾਰਕ ਵਿਖੇ ਦੌਰਾ ਕਰਵਾਇਆ ਗਿਆ | ਇਹ ਉਪਰਾਲਾ ਸਕੂਲ ਦੇ ਐਮ.ਡੀ. ਵਿਕਰਮ ਆਨੰਦ, ਪਿ੍ੰਸੀਪਲ ਡਾ. ਏ.ਐੱਸ. ਸੇਖੋਂ ਤੇ ਵਾਈਸ ਪਿ੍ੰਸੀਪਲ ਡਾ. ਦੀਪਕ ਅਰੋੜਾ ਦੀ ਰਹਿਨੁਮਾਈ ਹੇਠ ਸੰਭਵ ਹੋਇਆ | ਵਿਦਿਆਰਥੀਆਂ ਨੇ ਇਸ ਵਾਟਰ ਪਾਰਕ ਦੇ ਦੌਰੇ ਦੌਰਾਨ ਪਾਣੀ ਵਿਚ ਬਣੀਆਂ ਵੱਖ-ਵੱਖ ਸਲਾਈਡਾਂ ਦਾ ਭਰਪੂਰ ਆਨੰਦ ਮਾਣਿਆ | ਇਹ ਦੌਰਾ ਸਿਰਫ਼ ਮਨੋਰੰਜਨ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਸ ਵਿਚ ਵਿਦਿਆਰਥੀਆਂ ਨੇ ਆਪਸੀ ਸਹਿਯੋਗ, ਟੀਮ ਭਾਵਨਾ ਨੂੰ ਮਜ਼ਬੂਤ ਕੀਤਾ | ਸਕੂਲ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਸਨ | ਇਸ ਦੌਰੇ ਨੂੰ ਸਫਲ ਬਣਾਉਣ ਲਈ ਕੋਆਰਡੀਨੇਟਰ ਲਵਲੀਨ, ਰੁਪਾਲੀ ਤੇ ਸੰਜੀਵ ਸ਼ਰਮਾ ਨੇ ਆਪਣਾ ਅਹਿਮ ਯੋਗਦਾਨ ਪਾਇਆ |

ਪਿਛਲੀ ਖ਼ਬਰ ਸਿਵਲ ਹਸਪਤਾਲ ਭੁਲੱਥ ਵਿਖੇ ਡਾਕਟਰਾਂ ਨੇ ਮਰੀਜ਼ ਦਾ ਗੋਡਾ ਬਦਲਣ ਦਾ ਆਪ੍ਰੇਸ਼ਨ ਕੀਤਾ ਸਫ਼ਲਤਾ ਪੂਰਵਕ <br/> ਅਗਲੀ ਖ਼ਬਰ ਲਵਲੀ ਯੂਨੀਵਰਸਿਟੀ ਵਿਖੇ ਕੰਬਾਈਨਡ ਐਨੂਅਲ ਟਰੇਨਿੰਗ ਕੈਂਪ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।