27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਿਵਲ ਹਸਪਤਾਲ ਭੁਲੱਥ ਵਿਖੇ ਡਾਕਟਰਾਂ ਨੇ ਮਰੀਜ਼ ਦਾ ਗੋਡਾ ਬਦਲਣ ਦਾ ਆਪ੍ਰੇਸ਼ਨ ਕੀਤਾ ਸਫ਼ਲਤਾ ਪੂਰਵਕ <br/>

ਸਿਵਲ ਹਸਪਤਾਲ ਭੁਲੱਥ ਵਿਖੇ ਮਰੀਜ਼ ਦਾ ਗੋਡਾ ਬਦਲਣ ਦਾ ਆਪ੍ਰੇਸ਼ਨ ਕਰਨ ਉਪਰੰਤ ਐੱਸ.ਐੱਮ.ਓ. ਡਾ. ਹਰਜਿੰਦਰ ਸਿੰਘ, ਹੱਡੀਆਂ ਜੋੜਾਂ ਦੇ ਮਾਹਿਰ ਡਾ. ਤੁਸ਼ਾਰ ਆਹਲੂਵਾਲੀਆ, ਡਾ. ਅਨੂਪ ਕੁਮਾਰ ਤੇ ਹੋਰ ਸਿਹਤ ਕਰਮਚਾਰੀ ਜਾਣਕਾਰੀ ਦਿੰਦੇ ਹੋਏ | ਤਸਵੀਰ-ਮੇਹਰ ਚੰਦ ਸਿੱਧੂ <br/> 08-06-2026
ਭੁਲੱਥ, 7 ਜੂਨ (ਮੇਹਰ ਚੰਦ ਸਿੱਧੂ)-ਸਿਵਲ ਹਸਪਤਾਲ ਭੁਲੱਥ ਵਿਖੇ ਡਾਕਟਰਾਂ ਵਲੋਂ ਇਕ ਮਰੀਜ਼ ਦਾ ਗੋਡਾ ਬਦਲਣ ਦਾ ਆਪੇ੍ਰਸ਼ਨ ਸਫਲਤਾ ਪੂਰਵਕ ਕੀਤਾ ਗਿਆ | ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੀ ਅਗਵਾਈ ਵਿਚ ਹੱਡੀਆਂ ਜੋੜਾਂ ਦੇ ਮਾਹਿਰ ਡਾ. ਤੁਸ਼ਾਰ ਆਹਲੂਵਾਲੀਆ, ਡਾ. ਅਨੂਪ ਕੁਮਾਰ ਦੀ ਟੀਮ ਵਲੋਂ ਸਿਵਲ ਹਸਪਤਾਲ ਭੁਲੱਥ ਵਿਖੇ ਇਕ ਲੋੜਵੰਦ ਮਰੀਜ਼ ਦਾ ਗੋਡਾ ਬਦਲਣ ਦਾ ਪਹਿਲਾ ਆਪੇ੍ਰਸ਼ਨ ਸਫਲਤਾ ਪੂਰਵਕ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਮੁੱਖ ਮੰਤਰੀ ਸਿਹਤ ਯੋਜਨਾ 10 ਲੱਖ ਰੁਪਏ ਵਾਲੇ ਕਾਰਡ ਵਿਚ ਮੁਫ਼ਤ ਕੀਤਾ ਗਿਆ ਹੈ | ਹੱਡੀਆਂ ਜੋੜਾਂ ਦੇ ਮਾਹਿਰ ਡਾ. ਤੁਸ਼ਾਰ ਆਹਲੂਵਾਲੀਆ ਨੇ ਦੱਸਿਆ ਕਿ ਐਪੀਡਿਉਰਲ ਕੈਥੀਟਰ ਰੀੜ੍ਹ ਦੀ ਹੱਡੀ ਵਿਚ ਪਾਈ ਜਾਣ ਵਾਲੀ ਪਤਲੀ ਟਿਊਬ ਜੋ ਕਿ ਬੇਹੋਸ਼ੀ ਦੇ ਮਾਹਿਰ ਡਾਕਟਰ ਵੱਲੋਂ ਪਾਈ ਜਾਂਦੀ ਹੈ, ਜਿਸ ਨਾਲ ਗੋਡੇ ਦੇ ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ ਹੈ, ਜਿਸ ਕਰਕੇ ਇਹ ਤਕਨੀਕ ਬਹੁਤ ਵਧੀਆ ਫ਼ਾਇਦੇਮੰਦ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਜੋੜਾਂ ਦੇ ਦਰਦਾਂ ਦੇ ਮਰੀਜ਼ਾਂ ਨੂੰ ਹੱਡੀਆਂ ਸਬੰਧੀ ਕੋਈ ਵੀ ਤਕਲੀਫ਼ ਹੋਵੇ, ਜਾਂ ਚੂਲੇ ਦੀ ਤਕਲੀਫ਼ ਮਹਿਸੂਸ ਹੋਵੇ ਤਾਂ ਉਹ ਸਾਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਕਮਰਾ ਨੰਬਰ 6 ਵਿਚ ਚੈੱਕਅਪ ਕਰਵਾ ਸਕਦਾ ਹੈ | ਜੇਕਰ ਕਿਸੇ ਵੀ ਮਰੀਜ਼ ਨੂੰ ਗੋਡੇ ਜਾਂ ਚੂਲੇ ਬਦਲਣ ਵਰਗੀ ਸਮੱਸਿਆ ਜਾਂ ਫਿਰ ਆਪ੍ਰੇਸ਼ਨ ਦੀ ਲੋੜ ਹੋਵੇ ਤਾਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਵਾਲੇ ਕਾਰਡ ਵਿਚ ਮੁਫ਼ਤ ਇਲਾਜ ਕੀਤਾ ਜਾਵੇਗਾ | ਇਸ ਮੌਕੇ ਡਾ. ਨਰਿੰਦਰਪਾਲ ਸਿੰਘ, ਫਾਰਮਾਸਿਸਟ ਕਿਰਨਦੀਪ ਕੌਰ ਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਫਗਵਾੜਾ ਹਲਕੇ 'ਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਵਰਕਰਾਂ ਨੂੰ ਕੀਤਾ ਲਾਮਬੰਦ <br/> ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।