07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਝੋਨਾ ਕਾਸ਼ਤਕਾਰਾਂ ਨੂੰ ਸਮਾਂ ਸਾਰਨੀ ਅਨੁਸਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ-ਇੰਜ. ਐੱਸ.ਪੀ. ਸੋਂਧੀ

ਅਜੀਤ ਡੈਸਕ 09-06-2026
ਕਪੂਰਥਲਾ, 8 ਜੂਨ (ਸਡਾਨਾ)-ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਸਰਕਲ ਕਪੂਰਥਲਾ ਐਸ.ਪੀ. ਸੋਂਧੀ ਵਲੋਂ ਸਰਕਲ ਕਪੂਰਥਲਾ ਦੇ ਸਮੂਹ ਝੋਨਾ ਕਾਸ਼ਤਕਾਰ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਹੈ | ਇੰਜ. ਸੋਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਬਿਜਲੀ ਘਰਾਂ ਵਿਚ ਸਿੰਗਲ ਗਰੁੱਪ ਵਿਚ ਸਪਲਾਈ ਦਿੱਤੀ ਜਾਵੇਗੀ ਉਨ੍ਹਾਂ ਦੀ ਸਪਲਾਈ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਦਾ ਹੋਵੇਗਾ ਤੇ ਜਿਹੜੇ ਬਿਜਲੀ ਘਰਾਂ ਵਿਚ ਸਪਲਾਈ ਦੋ ਗਰੁੱਪਾਂ ਵਿਚ ਦਿੱਤੀ ਜਾਵੇਗੀ ਉਨ੍ਹਾਂ ਦੀ ਸਪਲਾਈ ਦਾ ਸਮਾਂ ਸਵੇਰੇ 4 ਤੋਂ 12 ਅਤੇ ਦੁਪਹਿਰ 12 ਤੋਂ 8 ਵਜੇ ਤੱਕ ਹੋਵੇਗਾ | ਇੰਜ. ਸੋਂਧੀ ਅਨੁਸਾਰ ਜਿਹੜੇ ਬਿਜਲੀ ਘਰਾਂ ਵਿਚ ਸਪਲਾਈ ਤਿੰਨ ਗਰੁੱਪਾਂ ਵਿਚ ਦਿੱਤੀ ਜਾਵੇਗੀ ਉਨ੍ਹਾਂ ਦਾ ਸਮਾਂ ਰਾਤ 10 ਤੋਂ ਸਵੇਰੇ 6 ਵਜੇ ਤੱਕ ਤੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਹੋਵੇਗਾ | ਉਨ੍ਹਾਂ ਕਿਹਾ ਕਿ ਦੋ ਦਿਨਾਂ ਬਾਅਦ ਸਪਲਾਈ ਦਾ ਗਰੁੱਪ ਬਦਲੀ ਕੀਤਾ ਜਾਵੇਗਾ | ਇੰਜ. ਸੋਂਧੀ ਨੇ ਦੱਸਿਆ ਕਿ ਸਰਕਲ ਪੱਧਰ 'ਤੇ ਕੰਟਰੋਲ ਰੂਮ ਦਾ ਨੰਬਰ 96461-19995, ਸ਼ਹਿਰੀ ਡਵੀਜ਼ਨ ਕਪੂਰਥਲਾ ਦਾ ਨੰਬਰ 96461-15824, ਸਬ ਅਰਬਨ ਮੰਡਲ ਕਪੂਰਥਲਾ 96461-16111, ਕਰਤਾਰਪੁਰ ਮੰਡਲ ਦਾ 96461-19922, ਨਕੋਦਰ ਸ਼ਹਿਰੀ ਮੰਡਲ ਦਾ 96461-96279, ਸਬ ਅਰਬਨ ਮੰਡਲ ਦਾ 96461-44484 ਹੈ | ਉਨ੍ਹਾਂ ਕਿਹਾ ਕਿ ਸਮੂਹ ਏ.ਪੀ. ਖਪਤਕਾਰ ਕਿਸੇ ਸਮੇਂ ਵੀ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਬਿਜਲੀ ਸਪਲਾਈ ਸਬੰਧੀ ਜਾਣਕਾਰੀ ਲੈ ਸਕਦੇ ਹਨ |


ਪਿਛਲੀ ਖ਼ਬਰ ਪੰਚਾਇਤ ਆਲਮਗੀਰ ਤੇ ਗੁ: ਘੰਟਾ ਘਰ ਦਰਮਿਆਨ ਚਲਦੇ ਰੇੜਕੇ ਨੂੰ ਲੈ ਕੇ ਐੱਸ.ਡੀ.ਐੱਮ. ਪੁੱਜੇ ਕਾਲਾ ਸੰਘਿਆਂ ਅਗਲੀ ਖ਼ਬਰ ਘਰੇਲੂ ਪ੍ਰੇਸ਼ਾਨੀ ਕਾਰਨ ਇਕ ਨੌਜਵਾਨ ਨੇ ਘਰ ਵਿਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।