07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਚਾਇਤ ਆਲਮਗੀਰ ਤੇ ਗੁ: ਘੰਟਾ ਘਰ ਦਰਮਿਆਨ ਚਲਦੇ ਰੇੜਕੇ ਨੂੰ ਲੈ ਕੇ ਐੱਸ.ਡੀ.ਐੱਮ. ਪੁੱਜੇ ਕਾਲਾ ਸੰਘਿਆਂ

ਅਜੀਤ ਡੈਸਕ 09-06-2026
ਕਾਲਾ ਸੰਘਿਆਂ, 8 ਜੂਨ (ਬਲਜੀਤ ਸਿੰਘ ਸੰਘਾ)-ਪਿਛਲੇ ਸਮੇਂ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਆਲਮਗੀਰ ਡਾਕਖ਼ਾਨਾ ਕਾਲਾ ਸੰਘਿਆਂ ਦੀ ਪੰਚਾਇਤ ਤੇ ਗੁਰਦੁਆਰਾ ਘੰਟਾ ਘਰ ਦੀ ਪ੍ਰਬੰਧਕ ਕਮੇਟੀ ਦਰਮਿਆਨ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਸਮੇਤ ਹੋਰ ਵਿਸ਼ਿਆਂ ਨੂੰ ਲੈ ਕੇ ਬੁਲਾਏ ਆਮ ਇਜਲਾਸ ਦੌਰਾਨ ਦੋਹਾਂ ਧਿਰਾਂ ਵਿਚ ਹੋਈ ਕਰੜੀ ਤੂੰ ਤੂੰ ਮੈਂ ਮੈਂ ਤੋਂ ਬਾਅਦ ਵੀ ਹੁਣ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕੀਆਂ | ਬੇਸ਼ੱਕ ਆਮ ਇਜਲਾਸ ਤੋਂ ਬਾਅਦ ਗੁਰਦੁਆਰਾ ਘੰਟਾ ਘਰ ਦੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਤਰੀਕ ਟਾਈਮ ਦੱਸਿਆ ਗਿਆ ਸੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਬੀ ਮੁਤਾਬਿਕ ਉਸ ਸਮੇਂ ਚੋਣਾਂ ਹੋਣ ਕਰਕੇ ਪ੍ਰਸ਼ਾਸਨ ਨੇ ਬੋਲੀ ਦਾ ਸਮਾਂ ਬਦਲਣ ਲਈ ਕਿਹਾ ਸੀ ਜਿਸ ਕਾਰਨ ਜ਼ਮੀਨ ਦੀ ਬੋਲੀ ਲਈ ਰੱਖਿਆ ਟਾਈਮ ਮੁਲਤਵੀ ਵੀ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਦੁਬਾਰਾ ਵੀ ਰੱਖਿਆ ਸਮਾਂ ਵੀ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਤੱਕ ਵੀ ਜ਼ਮੀਨ ਦੀ ਬੋਲੀ ਨਹੀਂ ਹੋਈ | ਇਸੇ ਮਸਲੇ ਦੇ ਚੱਲਦਿਆਂ ਅੱਜ ਮੁੜ ਦੁਬਾਰਾ ਪੰਚਾਇਤ ਵੱਲੋਂ ਗੁਰਦੁਆਰਾ ਘੰਟਾ ਘਰ ਦੇ ਹਾਲ ਵਿਖੇ ਕੁੱਝ ਲੋਕਾਂ ਦੀ ਇਕੱਤਰਤਾ ਬੁਲਾਈ ਗਈ, ਜਿਸ ਦੌਰਾਨ ਐੱਸ.ਡੀ.ਐਮ. ਕਪੂਰਥਲਾ ਮੇਜਰ ਇਰਵਿਨ ਕੌਰ ਤੇ ਐੱਸ.ਪੀ. ਹੈੱਡਕੁਆਟਰ ਗੁਰਪ੍ਰੀਤ ਸਿੰਘ ਗਿੱਲ, ਲੋਕਲ ਰਜਿਸਟਰਾਰ ਤੇ ਥਾਣਾ ਸਦਰ ਕਪੂਰਥਲਾ ਦੇ ਐੱਸ.ਐੱਚ.ਓ. ਰਣਜੀਤ ਸਿੰਘ ਤੇ ਚੌਂਕੀ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਹਾਜ਼ਰ ਰਹੇ | ਇਸ ਸਬੰਧੀ ਜਦੋਂ ਐੱਸ.ਡੀ.ਐੱਮ. ਇਰਵਿਨ ਕੌਰ ਨਾਲ ਟੈਲੀਫ਼ੋਨ ਤੇ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਲਮਗੀਰ ਦੀ ਪੰਚਾਇਤ ਦੇ ਮੈਂਬਰ ਗੁਰਦੁਆਰਾ ਘੰਟਾ ਘਰ ਦੀ ਕਮੇਟੀ ਨੂੰ ਬਦਲਣ ਲਈ ਇਕੱਤਰਤਾ ਕੀਤੀ ਗਈ ਸੀ ਜਦਕਿ ਦੂਜੀ ਧਿਰ ਗੁਰਦੁਆਰਾ ਘੰਟਾ ਘਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਹਾਜ਼ਰ ਨਹੀਂ ਸਨ | ਐੱਸ.ਡੀ.ਐਮ. ਨੇ ਕਿਹਾ ਕਿ ਮੇਰੇ ਵੱਲੋਂ ਪੰਚਾਇਤ ਨੂੰ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਨਵੀਂ ਕਮੇਟੀ ਨਾ ਬਣਾਈ ਜਾਵੇ ਅਤੇ ਇਹ ਮਸਲਾ ਤੁਹਾਡੇ ਪਿੰਡ ਦੀ ਭਾਈਚਾਰਕ ਸਾਂਝ ਨਾਲ਼ ਜੁੜਿਆ ਹੋਇਆ ਹੈ ਅਤੇ ਤੁਸੀਂ ਦੋਵੇਂ ਧਿਰਾਂ ਆਪਸ ਵਿਚ ਬੈਠ ਕੇ ਮੀਟਿੰਗ ਕਰਕੇ ਇਸ ਮਸਲੇ ਦਾ ਸਾਰਥਿਕ ਹੱਲ ਕੱਢਿਆ ਜਾਵੇ |
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਅਗਲੀ ਖ਼ਬਰ ਝੋਨਾ ਕਾਸ਼ਤਕਾਰਾਂ ਨੂੰ ਸਮਾਂ ਸਾਰਨੀ ਅਨੁਸਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ-ਇੰਜ. ਐੱਸ.ਪੀ. ਸੋਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।