01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰੀ ਐੱਸ.ਆਈ.ਆਰ. ਦੌਰਾਨ ਵੋਟਰਾਂ ਦੀ ਮੈਪਿੰਗ ਲਈ ਪ੍ਰਸ਼ਾਸਨ ਨੇ ਲਗਾਏ ਪੋਿਲੰਗ ਬੂਥਾਂ 'ਤੇ ਵਿਸ਼ੇਸ਼ ਕੈਂਪ <br/>

ਅਜੀਤ ਡੈਸਕ 10-06-2026
ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਭਾਰਤ ਚੋਣ ਕਮਿਸ਼ਨ ਵਲੋਂ ਸੂਬੇ ਭਰ ਵਿਚ ਵੋਟਰਾਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐੱਸ.ਆਈ.ਆਰ.) ਅਧੀਨ ਚੱਲ ਰਹੀ ਮੁਹਿੰਮ ਤਹਿਤ ਵਿਧਾਨ ਸਭਾ ਚੋਣ ਹਲਕਾ 28-ਸੁਲਤਾਨਪੁਰ ਲੋਧੀ ਦੇ 195 ਪੋਲਿੰਗ ਬੂਥਾਂ ਤੇ ਸਮੂਹ ਬੀ.ਐੱਲ.ਓਜ਼ ਵੱਲੋਂ ਵੋਟਰਾਂ ਦੀ ਪ੍ਰੀ-ਮੈਪਿੰਗ ਕੀਤੀ ਗਈ | ਇਨ੍ਹਾਂ ਕੈਂਪਾਂ ਦੀ ਨਿਗਰਾਨੀ ਲਈ 18 ਸੈਕਟਰ ਅਫ਼ਸਰਾਂ ਵੱਲੋਂ ਕੀਤੀ ਗਈ ਹੈ | ਪ੍ਰੀ-ਮੈਪਿੰਗ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਐੱਸ.ਡੀ.ਐਮ ਅਮਨਪਾਲ ਸਿੰਘ ਸੁਲਤਾਨਪੁਰ ਲੋਧੀ ਵੱਲੋਂ ਬੂਥ ਲੈਵਲ ਅਫ਼ਸਰਾਂ ਅਤੇ ਸੈਕਟਰ ਅਫ਼ਸਰਾਂ ਨੂੰ ਵੋਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਪ੍ਰੀ-ਮੈਪਿੰਗ ਪੂਰੀ ਕਰਨ ਲਈ ਕਿਹਾ | ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਪਾਰਦਰਸ਼ੀ, ਵੋਟਰ ਸ਼ਮੂਲੀਅਤ ਗਲਤੀ ਰਹਿਤ ਵੋਟਰ ਸੂਚੀ ਤਿਆਰ ਕਰਨ ਲਈ ਵੋਟਰਾਂ ਦਾ ਸਹੀ ਡਾਟਾ ਮਹੱਤਵਪੂਰਨ ਹੈ | ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਇਸ ਮੁਹਿੰਮ ਦੌਰਾਨ ਚੋਣ ਅਮਲੇ ਨਾਲ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ | ਅਮਨਪਾਲ ਸਿੰਘ ਪੀ.ਸੀ.ਐੱਸ, ਐੱਸ.ਡੀ.ਐਮ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 25 ਜੂਨ ਤੋਂ 24 ਜੁਲਾਈ ਤੱਕ ਸਪੈਸ਼ਲ ਇੰਟੈਂਸਿਵ ਰਵੀਜਨ ਦਾ ਕੰਮ ਚਲਾਇਆ ਜਾਵੇਗਾ | ਇਸ ਸਮੇਂ ਦੌਰਾਨ ਚੋਣ ਹਲਕੇ ਦੇ ਸਮੂਹ ਬੀ.ਐਲ.ਓਜ਼ ਘਰ ਘਰ ਜਾ ਕੇ ਵੋਟਰਾਂ ਦੇ ਵੇਰਵੇ ਤਸਦੀਕ ਕਰਨਗੇ ਅਤੇ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਦੇ ਹੋਏ ਹਰੇਕ ਵੋਟਰ ਦੀ ਇੰਨਮੂਰੇਸ਼ਨ ਫਾਰਮ ਭਰਵਾਉਣਗੇ | ਇਸ ਮੌਕੇ ਐੱਸ ਡੀ ਐਮ ਅਮਨਪਾਲ ਸਿੰਘ ਦੇ ਨਾਲ ਗੁਰਵਿੰਦਰ ਸਿੰਘ ਏ.ਐ.ਡੀ.ਏ ਸੁਲਤਾਨਪੁਰ ਲੋਧੀ, ਰੀਡਰ ਜਗਦੀਸ਼ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |


ਪਿਛਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਹੋਇਆ ਪੁਲਸੀਆ ਜਬਰ ਲੋਕਤੰਤਰ ਦਾ ਘਾਣ-ਜੀ. ਟੀ. ਯੂ. ਪੰਜਾਬ ਅਗਲੀ ਖ਼ਬਰ ਬੱਚਿਆਂ ਦੀ ਇਕਾਗਰਤਾ ਨੂੰ ਵਧਾਉਣ ਲਈ ਮੈਡੀਟੇਸ਼ਨ ਬਹੁਤ ਹੀ ਲਾਭਦਾਇਕ ਹੈ-ਸਵਾਮੀ ਸੁਰਿੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।