01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੱਚਿਆਂ ਦੀ ਇਕਾਗਰਤਾ ਨੂੰ ਵਧਾਉਣ ਲਈ ਮੈਡੀਟੇਸ਼ਨ ਬਹੁਤ ਹੀ ਲਾਭਦਾਇਕ ਹੈ-ਸਵਾਮੀ ਸੁਰਿੰਦਰ

ਅਜੀਤ ਡੈਸਕ 10-06-2026
ਕਪੂਰਥਲਾ, 9 ਜੂਨ (ਵਿ.ਪ੍ਰ.)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਕਪੂਰਥਲਾ ਬ੍ਰਾਂਚ ਵਿਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਸਥਾਨ ਨਾਲ ਸਬੰਧਿਤ ਸੰਗਤਾਂ ਨੇ ਭਾਗ ਲਿਆ | ਸਤਿਸੰਗ ਨੂੰ ਸੰਬੋਧਨ ਕਰਦਿਆਂ ਸਵਾਮੀ ਸੁਰਿੰਦਰ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਜੀ ਰਿਹਾ ਮਨੁੱਖ ਮਾਨਸਿਕ ਪ੍ਰੇਸ਼ਾਨੀ ਅਤੇ ਉਦਾਸੀ ਦਾ ਸਾਹਮਣਾ ਕਰ ਰਿਹਾ ਹੈ ਤੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦਾ ਇਕੋ ਇਕ ਤਰੀਕਾ ਹੈ, ਮਨ ਦੀ ਸਥਿਰਤਾ | ਉਨ੍ਹਾਂ ਧਿਆਨ ਨੂੰ ਸਭ ਤੋਂ ਉੱਤਮ ਦੱਸਿਆ | ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਧਿਆਨ ਦੇ ਕਈ ਤਰੀਕੇ ਪ੍ਰਚਲਿਤ ਹਨ, ਪਰ ਧਿਆਨ ਦੀ ਸਹੀ ਵਿਧੀ ਦੀ ਘਾਟ ਕਾਰਨ ਅਸੀਂ ਧਿਆਨ ਲਗਾਉਣ ਤੋਂ ਅਸਮਰਥ ਹਾਂ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਕਾਗਰਤਾ ਨੂੰ ਵਧਾਉਣ ਲਈ ਮੈਡੀਟੇਸ਼ਨ ਬਹੁਤ ਹੀ ਲਾਭਦਾਇਕ ਹੈ, ਜੋ ਨੌਜਵਾਨਾਂ ਨੂੰ ਜੀਵਨ ਦੀ ਸਹੀ ਦਿਸ਼ਾ ਸਮਝਣ ਵਿਚ ਮਦਦ ਕਰਦੀ ਹੈ | ਸਤਿਸੰਗ ਦੌਰਾਨ ਭਜਨ ਗਾਇਣ ਵੀ ਕੀਤੇ |

ਪਿਛਲੀ ਖ਼ਬਰ ਪ੍ਰੀ ਐੱਸ.ਆਈ.ਆਰ. ਦੌਰਾਨ ਵੋਟਰਾਂ ਦੀ ਮੈਪਿੰਗ ਲਈ ਪ੍ਰਸ਼ਾਸਨ ਨੇ ਲਗਾਏ ਪੋਿਲੰਗ ਬੂਥਾਂ 'ਤੇ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਬਰਸਾਤੀ ਡਰੇਨ ਦੀ ਸਫ਼ਾਈ ਨਾ ਹੋਈ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ-ਕਿਸਾਨਾਂ ਵਲੋਂ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।