28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 11-06-2026
ਤਲਵੰਡੀ ਚੌਧਰੀਆਂ, 10 ਜੂਨ (ਪਰਸਨ ਲਾਲ ਭੋਲਾ)-ਪੀਰ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਵਿਖੇ ਜੋੜ ਮੇਲਾ ਪ੍ਰਬੰਧਕ ਕਮੇਟੀ ਬਾਬਾ ਅਹਿਮਦ ਸ਼ਾਹ ਟਿੱਬਾ ਵੱਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਵੀਰਾਂ, ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪੀਰ ਬਾਬਾ ਅਹਿਮਦ ਸ਼ਾਹ ਜੀ ਦੀ ਦਰਗਾਹ 'ਤੇ ਮੁੱਖ ਸੇਵਾਦਾਰ ਬਾਬਾ ਬੀਰੇ ਸ਼ਾਹ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਮੰਨੂ ਭੱਟੀ ਤੇ ਜੱਸੀ ਦੀ ਜੋੜੀ ਨੇ ਧਾਰਮਿਕ ਗੀਤ ਰਾਹੀਂ ਕੀਤਾ | ਸੂਫ਼ੀ ਹੁਸੈਨ ਸਿਸਟਰ ਵੱਲੋਂ ਆਪਣੇ ਸੂਫ਼ੀ ਕਲਾਮ ਰਾਹੀਂ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਗੁਣ ਗਾਇਨ ਕਰਦਿਆਂ ਸਰੋਤਿਆਂ ਨਾਲ ਸਾਂਝ ਪਾਈ | ਸ਼ਕੀਲ ਬਿੱਲਾ ਪੰਜਾਬੀ ਗਾਇਕ ਵੱਲੋਂ ਪ੍ਰਬੰਧਕਾਂ ਵੱਲੋਂ ਦਿੱਤੇ ਟਾਈਮ ਅਨੁਸਾਰ ਆਪਣੇ ਮਨ ਪਸੰਦ ਦੇ ਗੀਤਾਂ ਨਾਲ ਸਰੋਤਿਆਂ ਨੂੰ ਖ਼ੁਸ਼ ਕੀਤਾ | ਅਖੀਰ ਵਿਚ ਸਭਿਆਚਾਰਕ ਪ੍ਰੋਗਰਾਮ ਦੀ ਮੁੱਖ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਸਿੰਘ ਗੁਲਸ਼ਨ ਨੇ ਸਟੇਜ ਤੇ ਆਮਦ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਮਨਜਿੰਦਰ ਗੁਲਸ਼ਨ ਨੇ ਕੀਤੀ ਉਪਰੰਤ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਵੱਲੋਂ ਆਪਣੇ ਨਵੇਂ ਪੁਰਾਣੇ ਗੀਤਾਂ ਅਤੇ ਸਰੋਤਿਆਂ ਦੀ ਪਸੰਦ ਦੇ ਗੀਤਾਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਆਏ ਸਮੂਹ ਗੀਤਕਾਰਾਂ ਜੋੜ ਮੇਲੇ ਵਿਚ ਸਾਊਾਡ ਵਾਲੇ, ਵੱਖ-ਵੱਖ ਛਬੀਲਾਂ ਲਾਉਣ ਵਾਲੇ ਨੌਜਵਾਨਾਂ, ਲੰਗਰ ਦੇ ਸੇਵਾਦਾਰਾਂ, ਲਾਈਵ ਕਰਨ ਵਾਲੇ ਸੱਜਣਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਸਟੇਜ ਸੰਚਾਲਨ ਦੀ ਭੂਮਿਕਾ ਮੁਖਤਾਰ ਸਹੋਤਾ ਸੂਫ਼ੀ ਲੇਖਕ ਅਤੇ ਸੋਢੀ ਟਿੱਬਾ ਕਬੱਡੀ ਕਮੈਂਟੇਟਰ ਨੇ ਬਖ਼ੂਬੀ ਨਿਭਾਈ | ਸਮਾਗਮ ਦੀ ਸਮਾਪਤੀ ਉਪਰੰਤ ਅਮੀਰ ਖਾਂ ਬੱਬਲੂ ਪ੍ਰਧਾਨ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਟਿੱਬਾ ਨੇ ਕਿਹਾ ਕਿ ਯੋਧਿਆ, ਸ਼ਹੀਦਾਂ, ਪੀਰਾਂ , ਫ਼ਕੀਰਾਂ ਤੇ ਕਰਾਂ ਦੇ ਜੋੜ ਮੇਲੇ ਸਾਡੀ ਸਾਂਝੀਵਾਲਤਾ ਦੇ ਪ੍ਰਤੀਕ ਹਨ | ਜਿਨ੍ਹਾਂ ਦੇ ਪੂਰਨਿਆਂ 'ਤੇ ਚੱਲਦੀ ਹੋਈ ਨੌਜਵਾਨੀ ਨਸ਼ਿਆਂ ਵਰਗੇ ਬੁਰਿਆਈ ਤੋਂ ਬਚਦੀ ਹੈ ਇਹੀ ਕਾਰਨ ਹੈ ਕਿ ਅਸੀਂ ਸਾਰੇ ਧਰਮਾਂ ਵਾਲੇ ਲੋਕ ਰਲ ਕੇ ਜੋੜ ਮੇਲੇ ਮਨਾਉਂਦੇ ਹਾਂ | ਇਸ ਮੌਕੇ ਉਨ੍ਹਾਂ ਬਾਬਾ ਅਹਿਮਦ ਸ਼ਾਹ ਦੇ ਜੋੜ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਮੀਤ ਕੌਰ, ਬਲਵਿੰਦਰ ਕੌਰ, ਹਰਜਿੰਦਰ ਕੌਰ, ਜਤਿੰਦਰ ਸਿੰਘ, ਸਰਵਣ ਸਿੰਘ, ਪਰਮਜੀਤ ਸਿੰਘ, ਬਖ਼ਸ਼ੀਸ਼ ਸਿੰਘ ਸਾਰੇ ਮੈਂਬਰ ਪੰਚਾਇਤ, ਮੁਹੰਮਦ ਰਫ਼ੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਪ੍ਰਬੰਧਕਾਂ ਵਿਚ ਅਮੀਰ ਖ਼ਾਨ ਬਬਲਾ, ਅਮਰਜੀਤ ਸਿੰਘ ਕੰਡਾ, ਕੁਲਵੰਤ ਸਿੰਘ ਸੂਲਾ ਸੀਨੀਅਰ ਮੀਤ ਪ੍ਰਧਾਨ , ਸਰਵਣ ਸਿੰਘ ਮੀਤ ਪ੍ਰਧਾਨ, ਹਰਮਲਦਾਸ ਸੈਕਟਰੀ, ਸੁਖਜੀਤ ਸਿੰਘ ਖੰਭ ਪੈੱ੍ਰਸ ਸਕੱਤਰ, ਲਵਪ੍ਰੀਤ ਸਿੰਘ ਸਹਾਇਕ ਕੈਸ਼ੀਅਰ, ਜਤਿੰਦਰ ਸਿੰਘ, ਇੰਦਰਜੀਤ ਸਿੰਘ ਲਿਫਟਰ, ਲਾਡੀ ਜੱਟ, ਜਗਤਾਰ ਸਿੰਘ, ਜਸਮੀਨ ਸਿੰਘ ਲਾਡੀ, ਰਾਜਨ ਸੋਹਲ ਸਾਰੇ ਮੈਂਬਰ ਤੋਂ ਇਲਾਵਾ ਹਰਭਜਨ ਸਿੰਘ ਉੱਗੇ ਪੰਜਾਬੀ ਗੀਤਕਾਰ, ਦਲਜੀਤ ਸਿੰਘ ਐਡਵੋਕੇਟ, ਬਲਜੀਤ ਸਿੰਘ ਸਾਬਕਾ ਸਰਪੰਚ, ਬੀਬੀ ਜਸਵਿੰਦਰ ਕੌਰ ਭਗਤ ਸਾਬਕਾ ਸਰਪੰਚ, ਜੋਗਾ ਸਿੰਘ ਨੰਬਰਦਾਰ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ, ਸੁਖਵਿੰਦਰ ਸਿੰਘ ਸਰਪੰਚ ਠੱਟਾ ਨਵਾਂ, ਡਾਕਟਰ ਸਤਬੀਰ ਸਿੰਘ, ਕਿਸਾਨ ਆਗੂ ਅਮਰਜੀਤ ਸਿੰਘ ਥਿੰਦ, ਪ੍ਰਭ ਦਿਆਲ ਸਿੰਘ ਸੈਦਪੁਰ, ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਗਿਆਨ ਸਿੰਘ ਸੂਲਾ ਤੇ ਮਾ. ਬਲਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੋਟਰ ਸੂਚੀ 'ਚ ਗੜਬੜੀ ਕਾਰਨ ਗੁਰੂ ਤੇਗ ਬਹਾਦਰ ਨਗਰ ਦੇ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਨੀਲ ਚੰਮ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।