28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਬਕਾਰੀ ਵਿਭਾਗ ਨੇ 7500 ਲੀਟਰ ਲਾਹਣ ਬਰਾਮਦ ਕਰਨ ਉਪਰੰਤ ਕੀਤੀ ਨਸ਼ਟ

ਅਜੀਤ ਡੈਸਕ 11-06-2026
ਕਪੂਰਥਲਾ, 10 ਜੂਨ (ਸਡਾਨਾ)-ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਵੇਰਵੇ ਅਨੁਸਾਰ ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਨਜਾਇਜ਼ ਸ਼ਰਾਬ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਤਹਿਤ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ ਨੇ ਟੀਮ ਦੇ ਨਾਲ ਸ਼ੇਰਪੁਰ ਡੋਗਰਾ ਮੰਡ ਇਲਾਕੇ ਵਿਚ ਦਰਿਆ ਨੇੜੇ ਛਾਪਾਮਾਰੀ ਕਰਕੇ 7500 ਲੀਟਰ ਲਾਹਣ ਤੇ ਡਰੰਮ ਬਰਾਮਦ ਕੀਤੇ | ਜਿਸ ਉਪਰੰਤ ਬਰਾਮਦ ਕੀਤੀ ਗਈ ਇਸ ਲਾਹਣ ਨੂੰ ਆਬਕਾਰੀ ਵਿਭਾਗ ਦੀ ਟੀਮ ਵਲੋਂ ਨਸ਼ਟ ਕੀਤਾ ਗਿਆ | ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਆਉਂਦੇ ਦਿਨਾਂ ਦੌਰਾਨ ਵੀ ਇਹ ਛਾਪਾਮਾਰੀ ਮੁਹਿੰਮ ਜਾਰੀ ਰੱਖੀ ਜਾਵੇਗੀ ਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਵਿਅਕਤੀ ਦੀ ਮਾਰਕੁੱਟ ਕਰਨ ਦੇ ਮਾਮਲੇ 'ਚ ਔਰਤ ਸਮੇਤ ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਵੋਟਰ ਸੂਚੀ 'ਚ ਗੜਬੜੀ ਕਾਰਨ ਗੁਰੂ ਤੇਗ ਬਹਾਦਰ ਨਗਰ ਦੇ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।