20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਲਾਹੀ ਵਿਖੇ ਗੁਰਤਾਗੱਦੀ ਦਿਵਸ ਮੌਕੇ ਨਗਰ ਕੀਰਤਨ ਸਜਾਇਆ

ਪਲਾਹੀ ਵਿਖੇ ਸਜਾਏ ਨਗਰ ਕੀਰਤਨ ਦੌਰਾਨ ਢਾਡੀ ਗਿਆਨ ਬਲਵੀਰ ਸਿੰਘ ਜਥਾ ਸੰਗਤਾਂ ਨੂੰ ਵਾਰਾਂ ਰਾਹੀ ਨਿਹਾਲ ਕਰਦਾ ਹੋਇਆ | ਤਸਵੀਰਾਂ: ਵਾਲੀਆ <br/> 12-06-2026
ਫਗਵਾੜਾ, 11 ਜੂਨ (ਅਸ਼ੋਕ ਕੁਮਾਰ ਵਾਲੀਆ)-ਛੇਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਨਗਰੀ ਪਲਾਹੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਤਿੰਨ ਰੋਜ਼ਾ ਸਮਾਗਮ ਦੀ ਆਰੰਭਤਾ ਹੋਈ ਜਿਸ ਵਿਚ ਅੱਜ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਸਭ ਤੋ ਪਹਿਲਾ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਏ.ਵੀ. ਮਿਡਲ ਸਕੂਲ ਪਲਾਹੀ ਅਤੇ ਸ੍ਰੀ ਗੁਰੂ ਹਰਗੋਬਿੰਦ ਮਾਡਲ ਸਕੂਲ ਦੇ ਸਕੂਲੀ ਬੱਚਿਆਂ ਨੇ ਬੈਂਡ ਵਾਜੇ ਸਮੇਤ ਸਕੂਲੀ ਪੁਸ਼ਾਕਾ ਵਿਚ ਸ਼ਿਰਕਤ ਕੀਤੀ ਉਪਰੰਤ ਦਿਆਲਪੁਰੀ ਬੈਂਡ ਨੇ ਆਪਣੇ ਧੁੰਨ ਦੀਆਂ ਵਾਜਾਂ ਨਾਲ ਸ਼ਬਦ ਵੀ ਪੜੇ | ਗਤਕਾ ਪਾਰਟੀਆਂ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ | ਇਸ ਮੌਕੇ ਤੇ ਵੱਖੋ ਵੱਖਰੇ ਪੜਾਵਾਂ ਵਿਚ ਪੰਥ ਪ੍ਰਸਿੱਧ ਢਾਡੀ ਜਥਿਆਂ ਜਿਨ੍ਹਾਂ ਵਿਚ ਢਾਡੀ ਗਿਆਨੀ ਬਲਵੀਰ ਸਿੰਘ ਭੁੱਲਾਰਾਈ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀ ਗੁਰ ਇਤਿਹਾਸ ਸਰਵਣ ਕਰਵਾਕੇ ਨਿਹਾਲ ਕੀਤਾ | ਸੰਗਤਾਂ ਵੱਲੋਂ ਥਾਂ ਥਾਂ ਤੇ ਫਰੂਟਾਂ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਲਗਾਏ ਗਏ | ਪ੍ਰਬੰਧਕਾ ਨੇ ਦੱਸਿਆ ਕਿ 12 ਅਤੇ 13 ਜੂਨ ਨੂੰ ਗੁਰੂ ਹਰਿ ਰਾਇ ਪਾਰਕ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾ-ਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ | ਸਟੇਜ ਸਕੱਤਰ ਦੀ ਭਾਈ ਗੁਰਦੀਪ ਸਿੰਘ ਪ੍ਰੇਮਪੁਰ ਵਾਲਿਆਂ ਨੇ ਅਦਾ ਕੀਤੀ | ਇਸ ਮੌਕੇ 'ਤੇ ਸੁਖਵਿੰਦਰ ਸਿੰਘ ਡੋਲ, ਪਰਮਜੀਤ ਸਿੰਘ ਭੋਗਲ, ਜਤਿੰਦਰਪਾਲ ਸਿੰਘ ਪਲਾਹੀ ਪ੍ਰਧਾਨ ਗੁਰੂ ਨਾਨਕ ਕਾਲਜ ਸੁਖਚੈਨਆਣਾ, ਜੋਧਨ ਸਿੰਘ ਸੱਲ, ਗੁਰਮਿੰਦਰ ਸਿੰਘ ਬਸਰਾ, ਮੈਨੇਜਰ ਚਰਨਜੀਤ ਸਿੰਘ, ਸੋਹਣ ਸਿੰਘ ਬਸਰਾ, ਬਲਵਿੰਦਰ ਕੌਰ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਰਣਜੀਤ ਕੌਰ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ, ਗੁਰਚਰਨ ਸਿੰਘ ਬਸਰਾ ਪੰਚ, ਸੀਤਲ ਸਿੰਘ ਪਲਾਹੀ, ਤਾਰਾ ਸਿੰਘ ਸੱਲ, ਪਿ੍ੰਸੀਪਲ ਸੀਤਲ ਲੋਈ , ਪਿ੍ੰਸੀਪਲ ਗੁਰਵਿੰਦਰ ਕੌਰ, ਧਰਮਿੰਦਰ ਸਿੰਘ ਨੰਬਰਦਾਰ, ਰੇਸ਼ਮ ਸਿੰਘ ਬਸਰਾ, ਸੇਵਾ ਸਿੰਘ ਬਸਰਾ, ਰਵਿੰਦਰ ਸਿੰਘ ਪੰਚ , ਬਲਦੀਸ ਸਿੰਘ ਸੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਅਧਿਕਾਰੀ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣੇ ਯਕੀਨੀ ਬਣਾਉਣ-ਬਾਂਸਲ ਅਗਲੀ ਖ਼ਬਰ ਭਿ੍ਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਡਾ. ਚੱਬੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।