20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨੈਸ਼ਨਲ ਹਾਈਵੇ 'ਤੇ ਸ਼ੂਗਰ ਮਿੱਲ ਚੌਕ 'ਚ ਕ੍ਰਾਸਿੰਗ ਬੰਦ ਹੋਣ ਨਾਲ ਸ਼ਹਿਰ ਵਾਸੀ ਪ੍ਰੇਸ਼ਾਨ–ਸ਼ੇਰਗਿੱਲ

ਅਜੀਤ ਡੈਸਕ 12-06-2026
ਫਗਵਾੜਾ, 11 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਜੀ.ਟੀ. ਰੋਡ 'ਤੇ ਸਥਿਤ ਸ਼ੂਗਰ ਮਿਲ ਚੌਕ ਵਿਖੇ ਕ੍ਰਾਸਿੰਗ ਬੰਦ ਕੀਤੇ ਜਾਣ ਕਾਰਨ ਸ਼ਹਿਰ ਦੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸ਼ੇਰਗਿੱਲ ਨੇ ਕਰਦਿਆਂ ਕਿਹਾ ਕਿ ਜੀ.ਟੀ. ਰੋਡ 'ਤੇ ਫਲਾਈਓਵਰ ਦੀ ਉਸਾਰੀ ਸਮੇਂ ਸ਼ੂਗਰ ਮਿਲ ਦੇ ਸਾਹਮਣੇ ਸਥਿਤ ਰੇਲਵੇ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਦੀ ਸਹੂਲਤ ਲਈ ਪੁਲ ਦੇ ਉੱਪਰ ਇੱਕ ਕ੍ਰਾਸਿੰਗ ਬਣਾਈ ਗਈ ਸੀ | ਪਰ ਬਾਅਦ ਵਿਚ ਹਾਈਵੇ 'ਤੇ ਵਧਦੇ ਟਰੈਫ਼ਿਕ ਅਤੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਸ ਕ੍ਰਾਸਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਸਤਨਾਮਪੁਰਾ, ਹਦੀਆਬਾਦ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਹਜ਼ਾਰਾਂ ਵਸਨੀਕਾਂ ਨੂੰ ਸ਼ਹਿਰ ਦੇ ਦੂਜੇ ਹਿੱਸੇ ਵਿਚ ਜਾਣ ਲਈ ਲੰਮਾ ਚੱਕਰ ਲਗਾਉਣਾ ਪੈਂਦਾ ਹੈ | ਸ਼ੇਰਗਿੱਲ ਨੇ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਉੱਥੇ ਹੀ ਵਾਹਨਾਂ ਦੇ ਵਾਧੂ ਇਸਤੇਮਾਲ ਕਾਰਨ ਆਰਥਿਕ ਬੋਝ ਵੀ ਵੱਧ ਰਿਹਾ ਹੈ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇੰਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਫਗਵਾੜਾ ਦੇ ਕਿਸੇ ਵੀ ਮੰਤਰੀ, ਸੰਸਦ ਮੈਂਬਰ, ਵਿਧਾਇਕ ਜਾਂ ਹੋਰ ਜਨ ਪ੍ਰਤੀਨਿਧੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਉਠਾਇਆ |
ਪਿਛਲੀ ਖ਼ਬਰ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ, ਕੇਸ ਦਰਜ ਅਗਲੀ ਖ਼ਬਰ ਵਿਅਕਤੀ ਦੇ ਏ.ਟੀ.ਐੱਮ. 'ਚੋਂ ਧੋਖੇ ਨਾਲ 80 ਹਜ਼ਾਰ ਰੁਪਏ ਕਢਵਾਉਣ ਦੇ ਮਾਮਲੇ 'ਚ ਅਣਪਛਾਤਿਆਂ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।