20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਅਕਤੀ ਦੇ ਏ.ਟੀ.ਐੱਮ. 'ਚੋਂ ਧੋਖੇ ਨਾਲ 80 ਹਜ਼ਾਰ ਰੁਪਏ ਕਢਵਾਉਣ ਦੇ ਮਾਮਲੇ 'ਚ ਅਣਪਛਾਤਿਆਂ ਵਿਰੁੱਧ ਕੇਸ ਦਰਜ

ਅਜੀਤ ਡੈਸਕ 12-06-2026
ਕਪੂਰਥਲਾ, 11 ਜੂਨ (ਸਡਾਨਾ)-ਇਕ ਵਿਅਕਤੀ ਦਾ ਧੋਖੇ ਨਾਲ ਏ.ਟੀ.ਐਮ. ਕਾਰਡ ਰੱਖ ਕੇ ਉਸ ਵਿਚੋਂ ਕਰੀਬ 80 ਹਜ਼ਾਰ ਰੁਪਏ ਨਕਦੀ ਕਢਵਾਉਣ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪਰਮਜੀਤ ਸਿੰਘ ਗਿੱਲ ਵਾਸੀ ਧਾਲੀਵਾਲ ਦੋਨਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸ਼ਾਲੀਮਾਰ ਬਾਗ ਦੇ ਸਾਹਮਣੇ ਐਚ.ਡੀ.ਐਫ.ਸੀ. ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲਈ ਗਏ ਤਾਂ ਉਨ੍ਹਾਂ ਦਾ ਕਾਰਡ ਏ.ਟੀ.ਐਮ. ਵਿਚ ਫਸ ਗਿਆ ਤੇ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਾਰਡ ਮਸ਼ੀਨ ਵਿਚੋਂ ਨਹੀਂ ਨਿਕਲਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਉੱਥੇ ਆਏ ਤੇ ਉਨ੍ਹਾਂ ਨੂੰ ਕਾਗਜ਼ 'ਤੇ ਲਿਖਿਆ ਹੋਇਆ ਇਕ ਫ਼ੋਨ ਨੰਬਰ ਦਿੱਤਾ ਤੇ ਕਿਹਾ ਕਿ ਇਹ ਬੈਂਕ ਦਾ ਹੈਲਪ ਲਾਈਨ ਨੰਬਰ ਹੈ ਇਸ ਉੱਪਰ ਫ਼ੋਨ ਕਰਕੇ ਆਪਣੇ ਕਾਰਡ ਸਬੰਧੀ ਸੂਚਨਾ ਦੇ ਦਿਓ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸਨੇ ਦਿੱਤੇ ਨੰਬਰ ਉੱਪਰ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਲੱਗੇਗਾ ਤੇ ਉਹ ਆਪਣਾ ਕਾਰਡ ਮਸ਼ੀਨ ਵਿਚ ਛੱਡ ਕੇ ਆ ਗਿਆ | ਉਸ ਉਪਰੰਤ ਵੀ ਉਸਨੇ ਦਿੱਤੇ ਹੋਏ ਨੰਬਰ 'ਤੇ ਦੋ ਤਿੰਨ ਵਾਰੀ ਗੱਲ ਕੀਤੀ ਪਰ ਸਾਹਮਣੇ ਵਾਲਾ ਝੂਠ ਬੋਲਦਾ ਰਿਹਾ ਤੇ ਉਸਦੇ ਫ਼ੋਨ ਉੱਪਰ ਪੈਸੇ ਕੱਟਣ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸਨੇ ਬੈਂਕ ਮੈਨੇਜਰ ਨਾਲ ਇਸ ਸੰਬੰਧੀ ਸੰਪਰਕ ਕੀਤਾ ਤਾਂ ਉਸਦਾ ਕਾਰਡ ਬਲੋਕ ਹੋਣ ਤੱਕ ਉਸਦੇ ਖਾਤੇ ਵਿਚੋਂ 80 ਹਜ਼ਾਰ ਰੁਪਏ ਨਿਕਲ ਚੁੱਕੇ ਸਨ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਅਤੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ. ਬਲਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਸ਼ੂਗਰ ਮਿੱਲ ਚੌਕ 'ਚ ਕ੍ਰਾਸਿੰਗ ਬੰਦ ਹੋਣ ਨਾਲ ਸ਼ਹਿਰ ਵਾਸੀ ਪ੍ਰੇਸ਼ਾਨ–ਸ਼ੇਰਗਿੱਲ ਅਗਲੀ ਖ਼ਬਰ ਕੌਂਸਲਰ ਜਸਜੀਤ ਸਿੰਘ ਢੋਟ ਨੇ ਕੈਮਰਾ ਬਾਗ ਤੇ ਮਾਲ ਰੋਡ ਦੀਆਂ ਲਾਈਟਾਂ ਠੀਕ ਕਰਵਾਉਣ ਦਾ ਕੰਮ ਕੀਤਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।