ਢਿਲਵਾਂ 13 ਜੂਨ (ਪੱਤਰ ਪ੍ਰੇਰਕ)-ਢਿਲਵਾਂ ਪੁਲਿਸ ਨੇ ਗੋਲੀ ਚਲਾਉਣ ਅਤੇ ਮਾਰਕੁੱਟ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਕੋਕੀ ਥਾਣਾ ਢਿਲਵਾਂ ਨੇ ਥਾਣਾ ਢਿਲਵਾਂ ਵਿਚ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮੇਰੀ ਚੱਕੋਕੀ ਮੰਡ ਵਿਚ ਕਰੀਬ 4 ਕਿੱਲੇ ਜ਼ਮੀਨ ਮੇਰੇ ਨਾਮ ‘ਤੇ ਹੈ ਤੇ 8 ਕਿੱਲੇ ਜ਼ਮੀਨ ਮੇਰੇ ਪਿਤਾ ਸਤਨਾਮ ਸਿੰਘ ਦੇ ਨਾਮ ਤੇ ਹੈ | ਇਹ ਸਾਰੀ ਜ਼ਮੀਨ ਦੀ ਵਾਹੀ ਮੈ ਤੇ ਮੇਰਾ ਪਿਤਾ ਕਰਦੇ ਹਾਂ ਬੀਤੀ 12 ਜੂਨ ਨੂੰ ਮੈਂ ਆਪਣੀ ਜ਼ਮੀਨ ਵਹਾਉਣ ਲਈ ਆਪਣੇ ਦੋਸਤ ਬਲਦੇਵ ਸਿੰਘ ਬਾਜਵਾ ਵਾਸੀ ਹਬੀਬਵਾਲ ਦਾ ਟਰੈਕਟਰ ਮੰਗਵਾ ਲੈ ਕੇ ਜ਼ਮੀਨ ਵਹਾਉਣ ਵਾਸਤੇ ਲੈ ਕੇ ਆਇਆ ਸੀ ਤੇ ਜਦੋਂ ਮੈ ਜ਼ਮੀਨ ਵਾਹ ਕੇ ਵਾਪਸ ਧੁੱਸੀ ਬੰਨ ਤੇ ਚੜਿ੍ਹਆ ਤਾਂ ਮੇਰੇ ਮਗਰ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਵਾਰ ਸਨ ਤੇ ਇੱਕ ਕਾਰ ਜਿਸ ਵਿਚ ਚਾਰ ਆਦਮੀ ਸਵਾਰ ਸਨ | ਮੇਰੇ ਮਗਰ ਲੱਗ ਗਏ ਅਤੇ ਇਹਨਾਂ ਕੋਲ ਇੱਕ ਹੋਰ ਗੱਡੀ ਸੀ, ਜੋ ਉਹ ਗੱਡੀ ਮੰਡ ਵਿਚ ਖੁੰਬ ਗਈ ਤੇ ਇਹ ਸਾਰੇ ਜਾਣੇ ਉਹ ਗੱਡੀ ਕੱਢਣ ਲੱਗ ਪਏ ਤੇ ਮੈ ਟਰੈਕਟਰ ਭਜਾ ਲਿਆ ਤੇ ਮੈਂ ਚੱਲਦੇ ਟਰੈਕਟਰ ਤੋ ਆਪਣੇ ਦੋਸਤ ਕਿੱਕੀ ਵਾਸੀ ਲੱਖਣ ਕੇ ਪੱਡੇ ਨੂੰ ਫ਼ੋਨ ਕੀਤਾ ਜੋ ਕਿੱਕੀ ਦੇ ਨਾਲ ਸਹਿਜਪਾਲ ਅਤੇ ਗੁਰਜੀਤ ਸਿੰਘ ਵੀ ਮੇਰਾ ਫ਼ੋਨ ਸੁਣਦੇ ਸਾਰ ਹੀ ਧੁੱਸੀ ਬੰਨ ਤੇ ਆ ਗਏ ਤੇ ਮੇਰਾ ਦੋਸਤ ਯੁਵਰਾਜ ਮੇਰੀ ਹੀ ਗੱਡੀ ਲੈ ਕੇ ਧੁੱਸੀ ਬੰਨ ਤੇ ਆ ਰਿਹਾ ਸੀ | ਤਾਂ ਮੇਰਾ ਪਿੱਛਾ ਕਰ ਰਹੇ ਜਿਨ੍ਹਾਂ ਵਿਚ ਜਤਿੰਦਰਪਾਲ, ਜਿਸ ਦੇ ਪਾਸ ਪਿਸਤੌਲ ਫੜਿਆ ਹੋਇਆ ਸੀ | ਜੋ ਮੋਟਰਸਾਈਕਲ ਤੇ ਸਵਾਰ ਸੀ ਤੇ ਮੋਟਰਸਾਈਕਲ ਨਾਮਾਲੂਮ ਵਿਅਕਤੀ ਚਲਾ ਰਿਹਾ ਸੀ ਤਾਂ ਉਸ ਨੇ ਮੇਰੀ ਗੱਡੀ ਤੇ ਫਾਇਰ ਮਾਰਿਆ | ਜੋ ਉਸ ਦੇ ਬੰਪਰ ਤੇ ਲੱਗਾ ਇੰਨੇ ਨੂੰ ਕਿੱਕੀ ਵਾਸੀ ਲੱਖਣ ਕੇ ਪੱਡੇ ਵੀ ਆਪਣੀ ਗੱਡੀ ਲੈ ਕੇ ਮੇਰੇ ਮਗਰ ਆ ਗਿਆ ਤੇ ਜਤਿੰਦਰਪਾਲ ਨੇ ਟਰੈਕਟਰ ਦੇ ਜਾਂਦੇ ਦੇ ਮਗਰੋਂ ਮੇਰੇ ਤੇ ਗੋਲੀਆਂ ਚਲਾਈਆਂ | ਪਰ ਮੇਰੇ ਕੋਈ ਵੀ ਫਾਇਰ ਨਹੀਂ ਲੱਗਾ ਤਾਂ ਮੇਰਾ ਟਰੈਕਟਰ ਮੇਰੇ ਪਾਸੋਂ ਧੁੱਸੀ ਬੰਨ ਤੋ ਥੱਲੇ ਨੂੰ ਉੱਤਰਿਆ ਤਾਂ ਉਹ ਸਿੱਧਾ ਸਫ਼ੈਦੇ ਵਿਚ ਵੱਜਾ | ਇੰਨੇ ਵਿਚ ਹੀ ਜਤਿੰਦਰ ਪਾਲ ਅਤੇ ਇਸਦਾ ਸਾਥੀ ਨਾਮਾਲੂਮ ਟਰੈਕਟਰ ਉੱਪਰ ਮੇਰੇ ਪਾਸ ਆ ਗਏ ਤੇ ਨਾਮਾਲੂਮ ਨੌਜਵਾਨ ਨੇ ਆਪਣੇ ਹੱਥ ਵਿਚ ਪਹਿਨਿਆਂ ਹੋਇਆ ਕੜੇ ਦਾ ਵਾਰ ਮੇਰੇ ਤੇ ਕੀਤਾ ਮੇਰੇ ਸੱਟਾ ਮਾਰੀਆਂ, ਢਿਲਵਾਂ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਗੋਲੀ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ’ਤੇ ਕੇਸ ਦਰਜ
ਅਜੀਤ ਡੈਸਕ
14-06-2026