27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਲਕਾ ਸੁਲਤਾਨਪੁਰ ਲੋਧੀ ਦੇ ਸਮੁੱਚੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਹਾਈਕਮਾਂਡ ਤੋਂ ਹਲਕਾ ਇੰਚਾਰਜ ਲਾਉਣ ਦੀ ਮੰਗ

ਅਜੀਤ ਡੈਸਕ 14-06-2026

ਸੁਲਤਾਨਪੁਰ ਲੋਧੀ, 13 ਜੂਨ (ਥਿੰਦ)-ਸੂਬੇ ਦੀ ਸਿਆਸਤ ਵਿਚ ਪੰਥਕ ਸੀਟ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਵਿਸ਼ੇਸ਼ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ. ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠਾਂ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਨੇ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਐਲਾਨ ਕੀਤਾ ਜਾਵੇ, ਕਿਉਂਕਿ ਕਿ ਹਲਕਾ ਇੰਚਾਰਜ ਦੀ ਅਣਹੋਂਦ ਕਾਰਨ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਤੇ ਵਰਕਰ ਨਿਰਾਸ਼ ਹਨ | ਸਮੂਹ ਅਕਾਲੀ ਆਗੂਆਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਪਿਛਲੇ ਕੁੱਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਅਗਵਾਈ ਕਰਨ ਵਾਲਾ ਕੋਈ ਵੀ ਹਲਕਾ ਇੰਚਾਰਜ ਨਹੀਂ ਹੈ | ਜਿਸ ਕਾਰਨ ਇਸ ਹਲਕੇ ਵਿਚ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਦੇ ਹੌਸਲੇ ਬੁਲੰਦ ਹਨ ਪਰ ਜਿਨ੍ਹਾਂ ਚਿਰ ਪਾਰਟੀ ਦਾ ਇਕ ਹਲ਼ਕਾ ਇੰਚਾਰਜ ਨਿਯੁਕਤ ਨਹੀਂ ਕੀਤਾ ਜਾਂਦਾ, ਤਦ ਤੱਕ ਪਾਰਟੀ ਵਰਕਰ ਨਿਰਾਸ਼ਾ ਵਿਚ ਹਨ | ਅਕਾਲੀ ਵਰਕਰਾਂ ਤੇ ਸਮੂਹ ਸਰਗਰਮ ਲੀਡਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾ ਨਵੰਬਰ 2027 ਵਿਚ ਹੋਣ ਦੀ ਸੰਭਾਵਨਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਹੁਣ ਤੋਂ ਹੀ ਕਿਸੇ ਇਕ ਜਿੱਤਣ ਦੇ ਸਮਰੱਥ ਆਗੂ ਦੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਲਗਾਉਣਾ ਜ਼ਰੂਰੀ ਹੈ | ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਅਪੀਲ ਕਰਨਗੇ | ਇਸ ਸਮੇਂ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ ਇਕ ਤੋਂ ਨਗਰ ਕੌਂਸਲ ਦੀ ਚੋਣ ਜਿੱਤਣ ਵਾਲੇ ਸੰਦੀਪ ਕੋਰ ਗਿੱਲ ਦੇ ਪਤੀ ਜਥੇ ਦਿਲਬਾਗ ਸਿੰਘ ਗਿੱਲ ਦਾ ਸਿਰੋਪਾ� ਦੇ ਕੇ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ ਤੇ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਸ਼ਾਬਾਸ਼ ਦਿੱਤੀ ਗਈ | ਇਸ ਮੌਕੇ ਮੀਟਿੰਗ ਵਿਚ ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਹਲਕਾ ਅਬਜ਼ਰਵਰ, ਜਥੇ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜ਼ੋਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਸ਼੍ਰੋਮਣੀ ਕਮੇਟੀ ਦੇ ਰਿਟਾ. ਸਕੱਤਰ ਜਥੇ ਮਹਿੰਦਰ ਸਿੰਘ ਆਹਲੀ, ਚੇਅਰਮੈਨ ਗੁਰਜੰਟ ਸਿੰਘ ਸੰਧੂ ਮੈਂਬਰ ਪੀ.ਏ.ਸੀ. ਅਕਾਲੀ ਦਲ, ਇੰਦਰਜੀਤ ਸਿੰਘ ਜੋਸਨ ਤਲਵੰਡੀ, ਜਥੇ ਦਿਲਬਾਗ ਸਿੰਘ ਗਿੱਲ, ਜਥੇ ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ, ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ ਸੀਨੀਅਰ ਆਗੂ, ਮਲਕੀਤ ਸਿੰਘ ਚੰਦੀ ਰਣਧੀਰਪੁਰ, ਸਾਬਕਾ ਸਰਪੰਚ ਜਥੇ ਹਰਜਿੰਦਰ ਸਿੰਘ ਘੁੰਮਾਣ ਤਲਵੰਡੀ ਚੌਧਰੀਆਂ, ਮਨਜੀਤ ਸਿੰਘ ਗੋਲਡੀ ਸਰਪੰਚ ਡੱਲਾ, ਜਥੇ ਜਰਨੈਲ ਸਿੰਘ ਬੂਲੇ ਸਾਬਕਾ ਮੈਨੇਜਰ ਗੁਰਦੁਆਰਾ ਬੇਰ ਸਾਹਿਬ, ਬਲਵਿੰਦਰ ਸਿੰਘ ਤੁੜ, ਕਾਰਜ ਸਿੰਘ ਤਕੀਆ (ਸਰਪੰਚ), ਸੁਖਵਿੰਦਰ ਸਿੰਘ ਹਾਜੀਪੁਰ ਸੀਨੀਅਰ ਅਕਾਲੀ ਆਗੂ, ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ ਸੀਨੀਅਰ ਆਗੂ, ਧਰਮ ਰਾਜ , ਸਿਮਰਨਪ੍ਰੀਤ ਸਿੰਘ, ਚਰਨ ਕਮਲ ਪਿੰਟਾ ਸਾਬਕਾ ਐਮ.ਸੀ. ਭਾਈ ਚਰਨਜੀਤ ਸਿੰਘ ਬੇਰ ਸਾਹਿਬ, ਭੁਪਿੰਦਰ ਸਿੰਘ ਖਿੰਡਾ ਮਾਛੀਜੋਆ ਆਦਿ ਨੇ ਸ਼ਿਰਕਤ ਕੀਤੀ|

ਪਿਛਲੀ ਖ਼ਬਰ ਗੋਲੀ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ’ਤੇ ਕੇਸ ਦਰਜ ਅਗਲੀ ਖ਼ਬਰ ਤੇਜ਼ ਤੂਫਾਨ ਨੇ ਖੋਹੀ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।