ਖੇਮਕਰਨ, 13 ਜੂਨ (ਰਾਕੇਸ਼ ਕੁਮਾਰ ਬਿੱਲਾ)� ਸਰਹੱਦੀ ਪਿੰਡ ਦੂਹਲ ਨੌ ਚ ਬੀਤੇ ਦਿਨ ਗਲੀ ‘ਚ ਟਰੈਕਟਰ ਲੰਘਾਉਣ ਨੂੰ ਲੈ ਕੇ ਦੋ ਧਿਰਾਂ ‘ਚ ਹੋਏ ਵਿਵਾਦ ਨੂੰ ਲੈ ਕੇ ਉਸ ਵੱਕਤ ਮਾਹੋਲ ਕਾਫੀ ਗਰਮਾ ਗਿਆ ਜਦ ਦੋਵਾਂ ਧਿਰਾਂ ਵਲੋਂ ਇਕ ਦੂਜੇ ਦੇ ਘਰਾਂ ‘ਤੇ ਇੱਟਾਂ ਰੋੜੇ ਵਰਸਾਏ ਗਏ। ਇਸ ਝਗੜੇ ‘ਚ ਇੱਕ ਧਿਰ ਨੇ ਪਿੰਡ ਦੇ ਮੌਜੂਦਾ ਸਰਪੰਚ ‘ਤੇ ਦੋਸ਼ ਲਗਾਇਆ ਕਿ ਉਸ ਵਲੋਂ ਆਪਣੇ ਪਿਸਤੋਲ ਨਾਲ ਸਾਡੇ ਘਰ ਵੱਲ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। ਜਿਸ ਨਾਲ ਸਾਡੇ ਘਰ ਦੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਜਦਕਿ ਉਨ੍ਹਾਂ ਨੇ ਲੁੱਕ ਕਿ ਆਪਣੀ ਜਾਨ ਬਚਾਈ ਹੈ। ਜਦੋਕਿ ਪਿੰਡ ਦੇ ਸਰਪੰਚ ਨੇ ਉੱਕਤ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਝਗੜੇ ‘ਚ ਕੋਈ ਫਾਇਰ ਹੋਇਆ ਹੀ ਨਹੀਂ। ਘਟਨਾ ਸਬੰਧੀ ਪਿੰਡ ਦੂਹਲ ਨੋੌ ਨਿਵਾਸੀ ਜਸਪਾਲ ਸਿੰਘ ਪੁੱਤਰ ਸਵਰਨ ਸਿੰਘ ਤੇ ਉਸਦੀ ਪਤਨੀ ਰਾਜਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਗਲੀ ਦੇ ਦੂਸਰੇ ਪਾਸੇ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਦਾ ਘਰ ਹੈ। ਦੋਵਾਂ ਘਰਾਂ ਨੂੰ ਜਾਂਦੀ ਗਲੀ ਸਰਕਾਰੀ ਹੈ। ਅਸੀੰ ਜਦ ਵੀ ਗਲੀ ਵਿਚਦੀ ਟਰੈਕਟਰ ਆਦਿ ਲੈ ਕੇ ਬਾਹਰ ਨੂੰ ਜਾਂਦੇ ਹਾਂ ਤਾਂ ਸਰਪੰਚ ਦਾ ਪਰਿਵਾਰ ਬੇਵਜਾ ਰੁਕਾਵਟਾ ਪਾਉਂਦਾ ਰਹਿੰਦਾ ਹੈ। ਬੀਤੇ ਦਿਨ ਜਦ ਸ਼ਾਮ ਨੂੰ ਸਾਡਾ ਲੜਕਾ ਜੈਦੀਪ ਸਿੰਘ ਆਪਣੀ ਜ਼ਮੀਨ ਨੂੰ ਟਰੈਕਟਰ ਲੈ ਕੇ ਜਾਣ ਲੱਗਾ ਤਾਂ ਗਲੀ ‘ਚ ਖੜੇ ਸਰਪੰਚ ਦੇ ਬੇਟੇ ਪੰਜਾਬ ਸਿੰਘ ,ਟ ਹਿਲ ਸਿੰਘ ਪੁੱਤਰ ਹਜੂਰਾ ਸਿੰਘ ਤੇ ਬੱਬਲ ਪੁੱਤਰ ਬਲਵਿੰਦਰ ਸਿੰਘ ਨੇ ਮੇਰੇ ਲੜਕੇ ਨੂੰ ਗਾਲੀ ਗਲੋਚ ਕੀਤਾ ਤੇ ਟਰੈਕਟਰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਗਾਲੀ ਗਲੋਚ ਕਰਦੇ ਹੋਏ ਸਾਡੇ ਘਰ ‘ਤੇ ਇੱਟਾ ਰੋੜੇ ਮਾਰਨੇ ਚਾਲੂ ਕਰ ਦਿੱਤੇ। ਜਦ ਅਸੀੰ ਅੱਗੋ ਵਿਰੋਧ ਕੀਤਾ ਤਾਂ ਉੱਕਤ ਸਰਪੰਚ ਨੇ ਲਲਕਾਰਾ ਮਾਰਦੇ ਹੋਏ ਸਾਡੇ ਵੱਲ ਪਿਸਤੌਲ ਨਾਲ ਗੋਲੀਆਂ ਮਾਰੀਆਂ। ਉਨ੍ਹਾਂ ਦੱਸਿਆ ਕਿ ਅਸੀੰ ਸਬੰਧਤ ਥਾਣਾ ਖੇਮਕਰਨ ‘ਚ ਲਿਖਤੀ ਸ਼ਕਾਇੱਤ ਕੀਤੀ ਹੈ ਪਰ ਅਫ਼ਸੋਸ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਇਸ ਸਬੰਧੀ ਜਦ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਿਰੋਧੀ ਧਿਰ ਵਲੋ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਵਿਵਾਦ ਸਿਰਫ ਲੜਕਿਆਂ ‘ਚ ਗਲੀ ਚੋ ਵਾਰ ਵਾਰ ਟਰੈਕਟਰ ਲੈ ਕੇ ਜਾਣ ਕਾਰਨ ਹੋਇਆ ਹੈ। ਦੂਸਰੀ ਧਿਰ ਵਲੋਂ ਮੇਰੇ ਤੇ ਗੋਲੀਆਂ ਚਲਾਉਣ ਦੇ ਜਿਹੜੇ ਦੋਸ਼ ਝੂਠੇ ਹਨ।ਇੱਟਾਂ ਰੋੜੇ ਤਾਂ ਪਹਿਲਾਂ ਵਿਰੋਧੀ ਧਿਰ ਵਲੋਂ ਚਲਾਏ ਗਏ, ਜਿਸ ਨਾਲ ਵਿਅਕਤੀ ਹਜੂਰਾ ਸਿੰਘ ਫੱਟੜ ਕਰ ਦਿੱਤਾ ਹੈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਜਦ ਸਬੰਧਤ ਥਾਣਾ ਖੇਮਕਰਨ ਦੇ ਪੁਲਿਸ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦਾ ਪੱਖ ਨਹੀ ਮਿਲ ਸਕਿਆ।