25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੋਰੀ ਦੇ 6 ਮੋਟਰਸਾਈਕਲਾਂ ਸਮੇਤ 2 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 14-06-2026

ਸੁਲਤਾਨਪੁਰ ਲੋਧੀ, 13 ਜੂਨ (ਥਿੰਦ)-ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੇ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਦੇ ਹੱਥ ਉਸ ਵਕਤ ਵੱਡੀ ਸਫਲਤਾ ਲੱਗੀ ਜਦ 2 ਵਿਅਕਤੀਆਂ ਨੂੰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰੇਂਦਰ ਵਰਮਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਚੋਰੀ ਦੇ 06 ਮੋਟਰਸਾਈਕਲਾਂ ਸਮੇਤ 02 ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਿਤੀ 10-06-2026 ਨੂੰ ਏ.ਐਸ.ਆਈ. ਜੋਗਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੂੰ ਇਤਲਾਹ ਮਿਲੀ ਕਿ ਦਲਬੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵਾਟਾਂਵਾਲੀ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਜੋ ਆਪਣੇ ਮੋਟਰਸਾਈਕਲ ਨੰਬਰੀ ਪੀ ਬੀ41-ਡੀ-1397 ਮਾਰਕਾ ਸਪਲੈਂਡਰ ਰੰਗ ਕਾਲਾ, ਪਰ ਸਵਾਰ ਹੋ ਕਿ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੱਥਾ ਟੇਕਣ ਵਾਸਤੇ ਆਇਆ ਸੀ ਅਤੇ ਉਹ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੀ ਅੰਦਰ ਪਾਰਕਿੰਗ ਵਿਚ ਖੜ੍ਹਾ ਕਰਕੇ ਕੇ ਅੰਦਰ ਮੱਥਾ ਟੇਕਣ ਵਾਸਤੇ ਚਲਾ ਗਿਆ ਸੀ | ਜਦੋਂ ਉਹ ਵਾਪਸ ਮੱਥਾ ਟੇਕ ਕੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ | ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਏ.ਐਸ.ਆਈ. ਜੋਗਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਮੌਕਾ ਤੇ ਪੁੱਜੇ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਪਰਮਿੰਦਰਜੀਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਅਬਾਦਾਨ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕਰਕੇ ਮਾਮਲਾ ਦਰਜ਼ ਕੀਤਾ | ਐਸ.ਐਚ.�. ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਮਿੰਦਰਜੀਤ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ | ਦੌਰਾਨੇ ਪੁਲਿਸ ਰਿਮਾਂਡ ਇਸ ਮੁਕੱਦਮਾ ਵਿਚ ਜੀਤਾ ਉਰਫ਼ ਬਾਬਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਥਾਣਾ ਕੋਤਵਾਲੀ ਕਪੂਰਥਲਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਪਾਸੋਂ 2 ਮੋਟਰਸਾਈਕਲ ਬਰਾਮਦ ਕੀਤੇ ਅਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਜਿਊਣਾ ਪੁੱਤਰ ਗੁਰਨਾਮ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਘਰੋਂ 1 ਮੋਟਰਸਾਈਕਲ ਪਲਟੀਨਾ ਬਰਾਮਦ ਕੀਤਾ ਗਿਆ | ਜਿਊਣਾ ਉਕਤ ਦੀ ਗਿ੍ਫ਼ਤਾਰੀ ਬਾਕੀ ਹੈ | ਮਿਤੀ 13-06-2026 ਨੂੰ ਦੋਸ਼ੀ ਪਰਮਿੰਦਰਜੀਤ ਕੁਮਾਰ ਪਾਸੋਂ 1 ਬੁਲਟ ਮੋਟਰਸਾਈਕਲ ਅਤੇ 1 ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕੀਤਾ ਗਿਆ | ਦੋਸ਼ੀਆਂ ਪਾਸੋਂ ਹੁਣ ਤੱਕ ਕੱਲ 6 ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ |ਹੁਣ ਤੱਕ ਇਹਨਾਂ ਪਾਸੋਂ 4 ਸਪਲੈਂਡਰ ਮੋਟਰਸਾਈਕਲ,1 ਬੁਲਟ ਮੋਟਰਸਾਈਕਲ,1 ਪਲਟੀਨਾ ਮੋਟਰਸਾਈਕਲ ਸਮੇਤ ਕੁਲ 6 ਮੋਟਰਸਾਈਕਲ ਬਰਾਮਦ ਕੀਤੇ ਗਏ |

 

ਪਿਛਲੀ ਖ਼ਬਰ ਪਲਾਹੀ ਵਿਖੇ ਗੁਰਤਾਗੱਦੀ ਦਿਵਸ ਮੌਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ ਅਗਲੀ ਖ਼ਬਰ ਘਰ-ਘਰ ਪਹੁੰਚ ਕੇ ਯੋਗ ਮਹਿਲਾਵਾਂ ਦੀ ਰਜਿਸਟਰੇਸ਼ਨ ਕਰਨ ਸਤਿਕਾਰ ਸਖੀਆਂ-ਡਾ. ਚੱਬੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।