30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਵਿਚ ਸਾਈਕਲਿੰਗ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਾ ਐਸੋਸੀਏਸ਼ਨ ਦਾ ਮੁੱਖ ਟੀਚਾ-ਜਗਦੀਪ ਸਿੰਘ ਕਾਹਲੋਂ

ਅਜੀਤ ਡੈਸਕ 15-06-2026


ਕਪੂਰਥਲਾ, 14 ਜੂਨ (ਸਡਾਨਾ)-ਵਿਸ਼ਵ ਸਾਈਕਲ ਦਿਵਸ ਸਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਅਸ਼ਮਿਤਾ ਖੇਲੋ ਇੰਡੀਆ ਵੁਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ | ਸਾਈਕਿਲੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਉਨ੍ਹਾਂ ਸਾਈਕਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਾਈਕਿਲੰਗ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਾ ਹੈ ਤੇ ਅੱਜ ਦਾ ਇਹ ਸਮਾਗਮ ਮੁੱਖ ਤੌਰ ‘ਤੇ �ਰਤਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ ਹੈ | ਉਨ੍ਹਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਉਤਸ਼ਾਹਿਤ ਕਰਨਾ ਹੈ | ਇਸ ਸਾਈਕਲ ਰੈਲੀ ਵਿਚ �ਰਤਾਂ ਤੋਂ ਇਲਾਵਾ ਬੱਚਿਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਇਲੀਟ ਵਰਗ ਵਿਚ ਆਸ਼ਾ ਨੇ ਪਹਿਲਾ, ਲਵਲੀਨ ਕੌਰ ਨੇ ਦੂਜਾ ਤੇ ਆਸੀਮੀ ਨੇ ਤੀਜਾ ਸਥਾਨ ਹਾਸਲ ਕੀਤਾ | ਯੂਨੀਅਨ ਵਰਗ ਵਿਚ ਤਨਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਤੇ ਅਣਾਇਆ ਨੇ ਤੀਸਰਾ ਸਥਾਨ ਲਿਆ | ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿਚ ਸੀਰਤਜੋਤ ਪਹਿਲੇ, ਮੁਸਕਾਨ ਦੂਜੇ ਅਤੇ ਹਰਰੂਪ ਕੌਰ ਤੀਜੇ ਸਥਾਨ ‘ਤੇ ਰਹੀ | ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿਚ ਸਾਈਕਿਲੰਗ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਐਸੋਸੀਏਸ਼ਨ ਵਲੋਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ‘ਤੇ ਟੂਰਨਾਮੈਂਟ ਅਤੇ ਟਰੇਨਿੰਗ ਕੈਂਪ ਲਗਾਏ ਜਾਣਗੇ | ਅੱਜ ਦੇ ਇਸ ਸਾਈਕਲ ਰੈਲੀ ਸਮਾਗਮ ਦੌਰਾਨ ਮਨਦੀਪ ਸਿੰਘ ਵਾਲੀਆ, ਪੰਕਜ ਠਾਕੁਰ, ਕਪੂਰਥਲਾ ਸਾਈਕਿਲੰਗ ਐਸੋਸੀਏਸ਼ਨ ਆਰਗੇਨਾਈਜ਼ੇਸ਼ਨ ਕਮੇਟੀ ਦੇ ਚੇਅਰਮੈਨ ਅਕਾਸ਼ ਕਪੂਰ, ਕਨਵੀਨਰ ਨਵਦੀਪ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਜਸਕਮਲ ਕੌਰ, ਸ਼ਰਨ, ਹਨੀ ਕੁਮਾਰ, ਦਿਲਰਾਜ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ | ਸਾਈਕਲ ਰੈਲੀ ਦੇ ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ |

 

ਪਿਛਲੀ ਖ਼ਬਰ ਕਪੂਰਥਲਾ ਜ਼ੋਨ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਕਰਵਾਇਆ ਅਗਲੀ ਖ਼ਬਰ ਨਹਿਰੂ ਨਗਰ ਵਿਖੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ, ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।