ਕਪੂਰਥਲਾ, 16 ਜੂਨ (ਵਿਸ਼ੇਸ਼ ਪ੍ਰਤੀਨਿਧ)-ਕੁਦਰਤ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ‘ਕੁਦਰਤੀ ਫੋਟੋਗ੍ਰਾਫ਼ੀ’ ਦਿਵਸ ‘ਤੇ ਇਕ ਪ੍ਰੇਰਨਾਦਾਇਕ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਕੁਦਰਤ ਦੀ ਅਣਮੁੱਲੀ ਦੇਣ ਪੰਛੀਆਂ, ਜੰਗਲੀ ਜੀਵਾਂ, ਜੈਵ ਵਿਭਿੰਨਤਾ ਤੇ ਹੋਰ ਕੁਦਰਤੀ ਨਜ਼ਾਰਿਆਂ ਦਾ ਬਾਖ਼ੂਬੀ ਨਾਲ ਪ੍ਰਦਰਸ਼ਨ ਕਰਨ ਤੋਂ ਇਲਾਵਾ ਜੈਵਿਕ ਵਿਭਿੰਨਤਾ ਦੀ ਬਹੁਤਾਤ ਦੀ ਪੇਸ਼ਕਾਰੀ ਦੇ ਨਾਲ ਨਾਲ ਸੈਲਾਨੀਆਂ ਨੂੰ ਕੁਦਰਤ ਦੀ ਕਾਇਨਾਤ ਨੂੰ ਸੰਭਾਲਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਕਿਹਾ ਕਿ ਕੁਦਰਤੀ ਫ਼ੋਟੋਗਰਾਫ਼ੀ ਜੈਵਿਕ ਵਿਭਿੰਨਤਾ ਸਬੰਧੀ ਦਸਤਾਵੇਜ਼ ਤਿਆਰ ਕਰਨ, ਵਾਤਾਵਰਣ ਦੀਆਂ ਚੁਨੌਤੀਆਂ ਨੂੰ ਸਮਝਣ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸ਼ਕਤੀਸ਼ਾਲੀ �ਜ਼ਾਰ ਹੈ ਤੇ ਕੁਦਰਤੀ ਫ਼ੋਟੋਗਰਾਫ਼ੀ ਦਿਵਸ ਲੋਕਾਂ ਨੂੰ ਕੁਦਰਤ ਦੀ ਕਾਇਨਾਤ ਨੂੰ ਸਾਂਭਣ ਪ੍ਰਤੀ ਪ੍ਰੇਰਿਤ ਕਰਦਾ ਹੈ | ਅੱਜ ਵੱਡੀ ਗਿਣਤੀ ਵਿਚ ਸੈਲਾਨੀਆਂ ਨੇ ਇਸ ਪ੍ਰਦਰਸ਼ਨੀ ਦਾ ਆਨੰਦ ਮਾਣਿਆ ਤੇ ਸਾਇੰਸ ਸਿਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ |
ਕੁਦਰਤੀ ਫ਼ੋਟੋਗਰਾਫ਼ੀ ਦਿਵਸ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਲਗਾਈ ਗਈ ਫੋਟੋ ਪ੍ਰਦਰਸ਼ਨੀ
ਅਜੀਤ ਡੈਸਕ
17-06-2026