28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚੋਰੀ ਦੇ ਦੋਸ਼ ਵਿਚ ਪੰਜ ਵਿਅਕਤੀਆਂ ‘ਤੇ ਕੇਸ ਦਰਜ

ਅਜੀਤ ਡੈਸਕ 17-06-2026


ਢਿਲਵਾਂ, 16 ਜੂਨ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ ਚੋਰੀ ਦੇ ਕੇਸ ਵਿਚ ਪੰਜ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਸਰਪੰਚ ਪੁੱਤਰ ਰਣਧੀਰ ਸਿੰਘ ਵਾਸੀ ਚੱਕੋਕੀ ਥਾਣਾ ਢਿਲਵਾਂ ਨੇ ਥਾਣਾ ਢਿਲਵਾਂ ਵਿਚ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਬੀਤੀ 7 ਜੂਨ ਦੀ ਦਰਮਿਆਨੀ ਰਾਤ ਨੂੰ ਸੁਖਾ, ਨਿਕਾ, ਅਕਾਸ਼ ਮੁਲੋ, ਸਾਗਰ ਨੇ ਸਰਕਾਰ ਵੱਲੋਂ ਮਿਲੀ ਗਰਾਂਟ ਅਨੁਸਾਰ ਲਾਈਆਂ ਸਟਰੀਟ ਲਾਈਟਾਂ ਚੋਰੀ ਕਰ ਲਈਆਂ | ਢਿਲਵਾਂ ਪੁਲਿਸ ਨੇ ਉਕਤ ਪੰਜਾਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਰਾਸ਼ਨ ਵੰਡ ਸਮਾਗਮ ਕਰਵਾਇਆ

ਫਗਵਾੜਾ, 16 ਜੂਨ (ਚਾਨਾ)- ਬਲੱਡ ਬੈਂਕ ਵਿਖੇ 210ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ‘ਚ ਕਰਵਾਇਆ ਗਿਆ | ਜਿਸ ‘ਚ ਮੁੱਖ ਮਹਿਮਾਨ ਮਹਿਮਾਨ ਵਜੋਂ ਸਮਾਜ ਸੇਵਿਕਾ ਸੁਨੀਤਾ ਮਿੱਢਾ ਤੇ ਮਨੋਜ ਮਿੱਢਾ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਵੀ.ਪੀ. ਸਿੰਘ ਅਰੋੜਾ ਸ਼ਾਮਲ ਹੋਏ | ਉਨ੍ਹਾਂ ਨੇ 100 ਲੋੜਵੰਦ ਅÏਰਤਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਵੀ ਇਸ ਨੇਕ ਕਾਰਜ ਵਿਚ ਆਰਥਕ ਸਹਾਇਤਾ ਰਾਸ਼ੀ ਭੇਂਟ ਕੀਤੀ | ਇਸ ਮੌਕੇ ਮੋਹਨ ਲਾਲ ਤਨੇਜਾ, ਵਿਨੋਦ ਮੜੀਆ, ਠਾਕੁਰ ਗੁਲਾਬ ਸਿੰਘ, ਸੁਧਾ ਬੇਦੀ, ਤਾਰਾ ਚੰਦ ਚੁੰਬਰ, ਪੰਡਿਤ ਜੁਗਲ ਭਨੋਟ, ਰਮਨ ਨਹਿਰਾ ਅਤੇ ਨਰਿੰਦਰ ਕਪੂਰ ਆਦਿ ਹਾਜ਼ਰ ਸਨ |

 

ਪਿਛਲੀ ਖ਼ਬਰ ਚੱਬੇਵਾਲ ਜੀ, ਪਲਾਹੀ ਰੋਡ ਦੀਆਂ ਸਟਰੀਟ ਲਾਈਟਾਂ ਫਿਰ ਗੁੱਲ ਅਗਲੀ ਖ਼ਬਰ ਨਡਾਲਾ ’ਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ’ ਯੋਜਨਾ ਦੀ ਰਜਿਸਟ੍ਰੇਸ਼ਨ ਕਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।