28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚੱਬੇਵਾਲ ਜੀ, ਪਲਾਹੀ ਰੋਡ ਦੀਆਂ ਸਟਰੀਟ ਲਾਈਟਾਂ ਫਿਰ ਗੁੱਲ

ਅਜੀਤ ਡੈਸਕ 17-06-2026


ਫਗਵਾੜਾ, 16 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤੋਂ ਪਲਾਹੀ ਬਾਈਪਾਸ ਤੱਕ ਵਾਲੀ ਸੜਕ ਜਦੋਂ ਦੀ ਫਗਵਾੜਾ ਕਾਰਪੋਰੇਸ਼ਨ ਦੀ ਹਦੂਦ ਅੰਦਰ ਆਈ ਹੈ ਇੱਥੇ ਲੱਗੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਰੱਬ ਆਸਰੇ ਦੀ ਜਗਣ ਦਾ ਨਾਂਅ ਲੈਂਦੀਆਂ ਹਨ | ਨਵੰਬਰ 2025 ਵਿਚ ਆਪ ਦੇ ਹਲਕਾ ਇੰਚਾਰਜ ਨੇ ਅਫ਼ਸਰਾਂ ਨੂੰ ਨਾਲ ਲੈ ਕੇ ਨੇ ਇਸ ਰੋਡ ‘ਤੇ ਨਵੀਆਂ 100 ਲਾਈਟਾਂ ਲਗਾਉਣ ਦਾ ਉਦਘਾਟਨ ਕੀਤਾ ਸੀ ਜੋ ਕਿ ਲਗਭਗ ਦੋ ਮਹੀਨੇ ਬਾਅਦ ਹੀ ਸਾਰੀਆਂ ਲਾਈਟਾਂ ਮੁਕੰਮਲ ਲੱਗੀਆਂ ਅਤੇ ਜਗੀਆਂ|ਪਰ ਇਨ੍ਹਾਂ ਲਾਈਟਾਂ ਦਾ ਰੱਬ ਹੀ ਰਾਖਾ ਹੈ ਅੱਧ ਤੋਂ ਘੱਟ ਜੱਗ ਰਹੀਆਂ ਹਨ ਅਤੇ ਬਾਕੀ ਨਹੀਂ ਜਗਦੀਆਂ| ਇਸ ਰੋਡ ‘ਤੇ ਫਗਵਾੜਾ ਕਾਰਪੋਰੇਸ਼ਨ ਦੇ ਮੇਅਰ ਦਾ ਕਾਰੋਬਾਰ ਹੈ ਅਤੇ ਡਿਪਟੀ ਮੇਅਰ ਦੀ ਰਿਹਾਇਸ਼ ਹੈ| ਇਸ ਰੋਡ ‘ਤੇ ਤਿੰਨ ਕੌਂਸਲਰਾਂ ਦਾ ਕਾਰੋਬਾਰ ਅਤੇ ਰਿਹਾਇਸ਼ ਹੈ ਪਰ ਲਾਈਟਾਂ ਜਗਣ ਜਾ ਨਾ ਜਗਣ ਕੋਈ ਨਹੀਂ ਬੋਲਦਾ ਹੈ | ਲੋਕਾਂ ਨੂੰ ਆਪ ਦੇ ਨਵਨਿਯੁਕਤ ਹਲਕਾ ਇੰਚਾਰਜ ਡਾ: ਰਾਜ ਕੁਮਾਰ ਚੱਬੇਵਾਲ ਤੋ ਵੀ ਬਹੁਤ ਉਮੀਦਾਂ ਸਨ ਪਰ ਇਸ ਨਵੀਂ ਬਣੀ ਸੜਕ ਤੋਂ ਬਾਅਦ ਚਿੱਟੀ ਪੱਟੀ ਨਹੀਂ ਲੱਗੀ ਜਿਸ ਦਾ ਉਦਘਾਟਨ ਮਾਰਚ ਮਹੀਨੇ ਵਿਚ ਚੱਬੇਵਾਲ ਨੇ ਕੀਤਾ ਸੀ | ਰਾਹਗੀਰ ਕਹਿ ਰਹੇ ਹਨ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ ਉਹ ਬਿਆਨਬਾਜ਼ੀ ਤੱਕ ਸੀਮਿਤ ਰਹਿ ਜਾਂਦਾ ਹੈ | ਲੋਕਾਂ ਦੇ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ ਲੀਡਰਾਂ ਨੂੰ ਲਾਈਟਾਂ ਨਾ ਜੱਗਣ, ਸੜਕ ਤੇ ਚਿੱਟੀ ਪੱਟੀ ਨਾ ਲੱਗੇ ਕੋਈ ਨਹੀਂ ਪੁੱਛਦਾ | ਲੋਕ ਸਿਰਫ਼ ਲੀਡਰਾਂ ਦਾ ਹਾਰ ਪਾ ਕੇ ਸਵਾਗਤ ਕਰਨਾ ਹੀ ਜਾਣਦੇ ਹਨ | ਇਹ ਰੋਡ ਤਿੰਨ ਜ਼ਿਲਿ੍ਆਂ ਨੂੰ ਜੋੜਨ ਵਾਲਾ ਰੋਡ ਹੈ ਅਤੇ ਇਸ ਰੋਡ ਤੇ ਇੱਕ ਦਰਜਨ ਦੇ ਕਰੀਬ ਸਕੂਲ ਕਾਲਜ ਅਤੇ ਹਸਪਤਾਲ ਹਨ | ਚੰਡੀਗੜ੍ਹ ਅਤੇ ਜਲੰਧਰ ਜਾਣ ਵਾਲੇ ਰਾਹਗੀਰ ਜ਼ਿਆਦਾਤਰ ਇਸ ਰੋਡ ਥਾਣੀ ਬਾਈਪਾਸ ਜਾ ਕੇ ਜਲੰਧਰ, ਚੰਡੀਗੜ੍ਹ ਜਾਣ ਲਈ ਸੌਖਾ ਸਫ਼ਰ ਮੰਨਦੇ ਹਨ ਇਸੇ ਕਰਕੇ 24 ਘੰਟੇ ਇਸ ਰੋਡ ਤੇ ਆਵਾਜਾਈ ਰਹਿੰਦੀ ਹੈ | ਇਸ ਰੋਡ ਦੀ ਕਿਸਮਤ ਉਦੋਂ ਖੁੱਲੀ ਜਦੋਂ ਫਗਵਾੜਾ ਨਗਰ ਕੌਂਸਲ ਤੋ ਨਗਰ ਨਿਗਮ ਬਣਿਆ ਹੈ ਤਾਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਫਗਵਾੜਾ ਤੋ ਪਲਾਹੀ ਬਾਈਪਾਸ ਤੱਕ ਕਾਰਪੋਰੇਸ਼ਨ ਦੀਆਂ ਲਾਈਟਾਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਉਸ ਵੇਲੇ ਦੇ ਪੰਜਾਬ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਨੇ ਲਗਾਈਆਂ ਸੀ |

 

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਚੋਰੀ ਦੇ ਦੋਸ਼ ਵਿਚ ਪੰਜ ਵਿਅਕਤੀਆਂ ‘ਤੇ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।