ਕਾਲਾ ਸੰਘਿਆਂ, 16 ਜੂਨ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਵਿਖੇ ਲੱਗਦੇ ਮੱਸਿਆ ਦੇ ਮੇਲੇ ਦੌਰਾਨ ਬਾਬਾ ਕਾਹਨ ਦਾਸ ਦੇ ਦਰਬਾਰ ਤੇ ਮੱਥਾ ਟੇਕਣ ਆਏ ਸ਼ਰਧਾਲੂ ਦਾ ਹਲਟੀ ਖੂਹ ਨੇੜੇ�ਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਸੁਬੇਗ ਸਿੰਘ ਸਪੁੱਤਰ ਬਾਬਾ ਹੀਰਾ ਸਿੰਘ ਪਿੰਡ ਮੱਲੀਆਂ ਖ਼ੁਰਦ ਜ਼ਿਲ੍ਹਾ ਜਲੰਧਰ ਦੱਸਿਆ ਕਿ ਉਹ ਤੇ ਉਸ ਦਾ ਸਾਥੀ ਸ਼ਾਮ ਕਰੀਬ 7 ਵਜੇ ਆਪਣੇ ਕੰਮ ਤੋਂ ਵਿਹਲਾ ਹੋ ਕੇ ਮੱਸਿਆ ਦੇ ਦਿਹਾੜੇ ਤੇ ਬਾਬਾ ਕਾਹਨ ਦਾਸ ਵਿਖੇ ਨਤਮਸਤਕ ਹੋਣ ਲਈ ਆਇਆ ਸੀ | ਗੁਰਦੁਆਰਾ ਸਾਹਿਬ ਦੇ ਦੂਜੇ ਪਾਸੇ ਬਣੀ ਬਾਬਾ ਕਾਹਨ ਦਾਸ ਦੀ ਜਗ੍ਹਾ ਤੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 08 ਸੀ ਵੀ 2938 ਖੜ੍ਹਾ ਕਰਕੇ ਦਰਬਾਰ ਦੇ ਅੰਦਰ ਮੱਥਾ ਟੇਕਣ ਗਿਆ ਅਤੇ ਜਦ ਉਹ ਮੱਥਾ ਟੇਕ ਕੇ ਕਰੀਬ ਅੱਧੇ ਕੁ ਘੰਟੇ ਬਾਅਦ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਗ਼ਾਇਬ ਸੀ | ਉਸ ਨੇ ਕਿਹਾ ਕਿ ਪਹਿਲਾਂ ਥੋੜ੍ਹਾ ਸਮਾਂ ਉਸ ਨੇ ਇੱਧਰ ਉੱਧਰ ਵੇਖਿਆ ਤੇ ਲੋਕਾਂ ਨੂੰ ਪੁੱਛਿਆ ਪਰ ਮੋਟਰਸਾਈਕਲ ਦਾ ਕਿਧਰੇ ਵੀ ਪਤਾ ਨਹੀਂ ਲੱਗਾ | ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਮੋਟਰਸਾਈਕਲ ਦਾ ਹੈਂਡਲ ਲਾਕ ਲਗਾਉਣ ਦੇ ਨਾਲ-ਨਾਲ ਪਲੱਗ ਦੀ ਤਾਰ ਵੀ ਕੱਢੀ ਹੋਈ ਸੀ ਪਰ ਚੋਰ ਇੰਨੇ ਸ਼ਾਤਿਰ ਸਨ ਕਿ ਫਿਰ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਗਏ | ਉਸ ਨੇ ਕਿਹਾ ਕਿ ਮੋਟਰਸਾਈਕਲ ਦੀ ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਮੋਟਰਸਾਈਕਲ ਨਹੀਂ ਮਿਲਿਆ ਤਾਂ ਉਸ ਨੇ ਸਥਾਨਕ ਪੁਲਿਸ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ |
ਕਾਲਾ ਸੰਘਿਆਂ ਵਿਖੇ ਮੱਸਿਆ ਦੇ ਮੇਲੇ ਦੌਰਾਨ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ
ਅਜੀਤ ਡੈਸਕ
17-06-2026