27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸੈਂਟਰ ਹੈੱਡ ਟੀਚਰ ਸੰਤੋਖ ਮੱਲ੍ਹੀ ਦਾ ਡੀ.ਐਮ. (ਸਪੋਰਟਸ) ਵੱਲੋਂ ਵਿਸ਼ੇਸ਼ ਸਨਮਾਨ

ਅਜੀਤ ਡੈਸਕ 17-06-2026

ਕਪੂਰਥਲਾ, 16 ਜੂਨ (ਸਡਾਨਾ)-ਸਿੱਖਿਆ ਵਿਭਾਗ ਸੈਕੰਡਰੀ (ਸਕੂਲਜ਼ ਖੇਡਾਂ) ਕਪੂਰਥਲਾ ਦੀਆਂ ਸਾਲ 2025-26 ਦੌਰਾਨ ਹੋਈਆਂ ਜ਼ਿਲ੍ਹਾ ਅਤੇ ਸਟੇਟ ਪੱਧਰੀ ਖੇਡਾਂ ਦੇ ਦੌਰਾਨ ਮੀਡੀਆ ਇੰਚਾਰਜ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਦਾ ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਜੰਮੂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਲੈਕਚਰਾਰ ਸੁਰਜੀਤ ਸਿੰਘ ਥਿੰਦ, ਲੈਕਚਰਾਰ ਜਗੀਰ ਸਿੰਘ, ਡੀਪੀਈ ਮਨਜਿੰਦਰ ਸਿੰਘ ਅਤੇ ਪੀਟੀਆਈ ਅਜੀਤ ਪਾਲ ਸਿੰਘ ਟਿੱਬਾ ਦੀ ਹਾਜ਼ਰੀ ਦੌਰਾਨ ਡੀ.ਐਮ. (ਸਪੋਰਟਸ) ਸੁਖਵਿੰਦਰ ਜੰਮੂ ਨੇ ਆਖਿਆ ਕਿ ਵਿੱਦਿਅਕ ਸੈਸ਼ਨ 2025-26 ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ( ਲੜਕੇ-ਲੜਕੀਆਂ) ਦੇ ਹੋਏ ਜ਼ੋਨ ਪੱਧਰੀ, ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੇ ਬਤੌਰ ਮੀਡੀਆ ਇੰਚਾਰਜ ਸ਼ਾਨਦਾਰ ਸੇਵਾਵਾਂ ਦਿੱਤੀਆਂ | �ਹਨਾਂ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਜ਼ਿਲ੍ਹਾ ਅਤੇ ਸਟੇਟ ਪੱਧਰੀ ਖੇਡ ਮੁਕਾਬਲਿਆਂ ਲਈ ਸਰਕਾਰ ਬਤੌਰ ਮੀਡੀਆ ਇੰਚਾਰਜ ਸ਼ਾਨਦਾਰ ਸੇਵਾਵਾਂ ਦਿੰਦੇ ਆ ਰਹੇ ਹਨ |

ਪਿਛਲੀ ਖ਼ਬਰ ਸੀ.ਐੱਚ.ਸੀ. ਟਿੱਬਾ ਵਿਖੇ ‘ਸਟਾਪ ਡਾਇਰੀਆ ਕੈਂਪੇਨ�2026’ ਤਹਿਤ �ਆਰ. ਐੱਸ. ਓ. ਕਾਰਨਰ ਸਥਾਪਿਤ ਅਗਲੀ ਖ਼ਬਰ ਭਗਵੰਤ ਮਾਨ ਅਹੁਦੇ ’ਤੇ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੇ ਹਨ, ਤੁਰੰਤ ਅਸਤੀਫ਼ ਦੇਣ- ਵਕੀਲ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।