27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸੀ.ਐੱਚ.ਸੀ. ਟਿੱਬਾ ਵਿਖੇ ‘ਸਟਾਪ ਡਾਇਰੀਆ ਕੈਂਪੇਨ�2026’ ਤਹਿਤ �ਆਰ. ਐੱਸ. ਓ. ਕਾਰਨਰ ਸਥਾਪਿਤ

ਅਜੀਤ ਡੈਸਕ 17-06-2026

ਤਲਵੰਡੀ ਚੌਧਰੀਆਂ, 16 ਜੂਨ (ਪਰਸਨ ਲਾਲ ਭੋਲਾ)-ਭਾਰਤ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਐਸਐਮ� ਡਾਕਟਰ ਸਰਬਰਿੰਦਰ ਸਿੰਘ ਸੇਠੀ ਦੀ ਅਗਵਾਈ ਵਿੱਚ16 ਜੂਨ 2026 ਤੋਂ 31 ਜੁਲਾਈ 2026 ਤੱਕ ਮਨਾਏ ਜਾ ਰਹੇ ‘’ਸਟਾਪ ਡਾਇਰੀਆ ਕੈਂਪੇਨ�2026’’ ਤਹਿਤ ਬਲਾਕ ਟਿੱਬਾ ਦੇ ਸਾਰੇ ਸਿਹਤ ਸੰਸਥਾਨਾਂ ਵਿੱਚ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ | ਇਸ ਮੁਹਿੰਮ ਦਾ ਮੁੱਖ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਦਸਤਾਂ ਤੋਂ ਸੁਰੱਖਿਆ ਦੇਣਾ ਅਤੇ � ਆਰ ਐਸ ਤੇ ਜਿੰਕ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਹੈ | ਇਸੇ ਲੜੀ ਤਹਿਤ ਐਸ.ਐਮ.� ਇੰਚਾਰਜ ਡਾ. ਸਰਬਰਿੰਦਰ ਸਿੰਘ ਸੇਠੀ ਜੀ ਦੀ ਯੋਗ ਰਹਿਨੁਮਾਈ ਹੇਠ ਸੀ.ਐੱਚ.ਸੀ. ਟਿੱਬਾ ਵਿਖੇ � ਆਰ ਐਸ ਕਾਰਨਰ ਸਥਾਪਿਤ ਕੀਤਾ ਗਿਆ | ਇਸ ਕਾਰਨਰ ਰਾਹੀਂ ਦਸਤਾਂ ਨਾਲ ਪ੍ਰਭਾਵਿਤ ਬੱਚਿਆਂ ਦੇ ਇਲਾਜ ਲਈ � ਆਰ ਐਸ ਅਤੇ ਜਿੰਕ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ ਅਤੇ ਮਾਪਿਆਂ ਨੂੰ ਦਸਤਾਂ ਦੀ ਪਛਾਣ, ਰੋਕਥਾਮ ਅਤੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਵਿੱਚ ਦਸਤ ਸ਼ੁਰੂ ਹੋਣ ‘ਤੇ ਤੁਰੰਤ �ਆਰ ਐਸ ਦੇਣਾ, ਪੂਰੇ 14 ਦਿਨ ਜਿੰਕ ਦੀ ਵਰਤੋਂ ਕਰਨੀ, ਸਾਫ਼ ਪੀਣ ਵਾਲਾ ਪਾਣੀ ਵਰਤਣਾ ਅਤੇ ਹੱਥ ਧੋਣ ਦੀਆਂ ਆਦਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ | ਇਸ ਮੁਹਿੰਮ ਰਾਹੀਂ ਬਲਾਕ ਟਿੱਬਾ ਵਿੱਚ ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਦਸਤ ਕਾਰਨ ਹੋਣ ਵਾਲੀਆਂ ਜਟਿਲਤਾਵਾਂ ਨੂੰ ਘਟਾਉਣ ਲਈ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ | ਭੋਲਾ

 

ਪਿਛਲੀ ਖ਼ਬਰ ਮਹਿਲਾਵਾਂ ਦੀਆਂ ਸ਼ਿਕਾਇਤਾਂ ਨੂੰ ਸੰਵੇਦਨਸ਼ੀਲਤਾ ਨਾਲ ਸੁਣਨ ਦੀ ਲੋੜ, ਨਾ ਕਿ ਦੇਰੀ ਨਾਲ-ਚੇਅਰਪਰਸਨ ਰਾਸ਼ਟਰੀ ਮਹਿਲਾ ਕਮਿਸ਼ਨ ਅਗਲੀ ਖ਼ਬਰ ਸੈਂਟਰ ਹੈੱਡ ਟੀਚਰ ਸੰਤੋਖ ਮੱਲ੍ਹੀ ਦਾ ਡੀ.ਐਮ. (ਸਪੋਰਟਸ) ਵੱਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।