19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸੁਲਤਾਨਪੁਰ ਲੋਧੀ ਦਾ ਸਰਾਫ਼ਾ ਬਾਜ਼ਾਰ 26-27-28 ਜੂਨ ਨੂੰ ਬੰਦ ਰਹੇਗਾ

ਅਜੀਤ ਡੈਸਕ 24-06-2026


ਸੁਲਤਾਨਪੁਰ ਲੋਧੀ, 23 ਜੂਨ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦਾ ਸਰਾਫ਼ਾ ਬਾਜ਼ਾਰ 26 ਤੋਂ 28 ਜੂਨ ਤੱਕ ਤਿੰਨ ਦਿਨ ਲਈ ਬੰਦ ਰਹੇਗਾ ਅਤੇ ਅਜਿਹਾ ਗਰਮੀਆਂ ਦੀਆਂ ਛੁੱਟੀਆਂ ਕਾਰਨ ਕੀਤਾ ਗਿਆ ਹੈ | ਇਹ ਫ਼ੈਸਲਾ ਸਰਾਫ਼ਾ ਯੂਨੀਅਨ ਸੁਲਤਾਨ ਪੁਰ ਲੋਧੀ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ | ਪ੍ਰਧਾਨ ਕੰਡਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਏ 26-27-28 ਜੂਨ 2026 ਨੂੰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਹੋਈ ਮੀਟਿੰਗ ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ | ਮੀਟਿੰਗ ਵਿਚ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਤੋਂ ਇਲਾਵਾ ਅਸ਼ਵਨੀ ਕੁਮਾਰ ਪੁਰੀ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਅਰੁਣ ਕੰਡਾ, ਹਨੀ ਪੁਰੀ, ਰਾਜੇਸ਼ ਪੁਰੀ, ਮਨੀਸ਼ ਕੋਹਲੀ, ਵਿਨੋਦ ਸਹਿਗਲ, ਕਰਨ ਸਹਿਗਲ, ਤਜਿੰਦਰ ਪੁਰੀ, ਸੰਨੀ ਪੁਰੀ, ਕੁਲਵਿੰਦਰ ਸਿੰਘ ਕੰਡਾ, ਗੁਰਪ੍ਰੀਤ ਕੰਡਾ, ਗੁਰਪਿੰਦਰ ਕੰਡਾ, ਅਸ਼ੋਕ ਕੋਹਲੀ, ਗੋਲਡੀ ਭੰਡਾਰੀ, ਭੂਸ਼ਨ ਭੰਡਾਰੀ, ਪੰਕਜ ਮਨਚੰਦਾ, ਪਵਨ ਕੁਮਾਰ, ਨਿਤਿਨ ਕਪੂਰ, ਰਿੰਕ, ਰੋਹਿਤ, ਅਮਰਦੀਪ ਕੌਹਲੀ, ਜੈਦੀਪ ਕੋਹਲੀ, ਸੋਨੂੰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਡਾਲਾ ਪੁਲਿਸ ਵਲੋਂ 140 ਪ੍ਰੈਗਾਬਾਲਿਨ ਕੈਪਸੂਲਾਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਨਗਰ ਨਿਗਮ ਦੀ ਟੀਮ ਨੇ ਨਵੀਂ ਸਬਜ਼ੀ ਮੰਡੀ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।