19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਗਰ ਨਿਗਮ ਦੀ ਟੀਮ ਨੇ ਨਵੀਂ ਸਬਜ਼ੀ ਮੰਡੀ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਵਾਏ

ਅਜੀਤ ਡੈਸਕ 24-06-2026


ਕਪੂਰਥਲਾ, 23 ਜੂਨ (ਸਡਾਨਾ)-ਨਗਰ ਨਿਗਮ ਕਪੂਰਥਲਾ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਵਲੋਂ ਅੱਜ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਰੋਡ ‘ਤੇ ਨਵੀਂ ਸਬਜ਼ੀ ਮੰਡੀ ਦੇ ਬਾਹਰ ਤੇ ਕਾਂਜਲੀ ਰੋਡ ਤੋਂ ਸੜਕਾਂ ਦੇ ਨਾਲ ਖੋਖੇ ਬਣਾਕੇ ਕੀਤੇ ਨਜਾਇਜ਼ ਕਬਜ਼ੇ ਹਟਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਮਨੋਜ ਰੱਤੀ ਨੇ ਦੱਸਿਆ ਕਿ ਇਹ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੜਕਾਂ ਦੇ ਨੇੜੇ ਸਮਾਨ ਰੱਖ ਕੇ ਤੇ ਖੋਖੇ ਬਣਾਕੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋ ਰਹੀ ਸੀ, ਜਿਸਦੇ ਹੱਲ ਲਈ ਅੱਜ ਨਿਗਮ ਦੀ ਟੀਮ ਨੇ ਨਵੀਂ ਸਬਜ਼ੀ ਮੰਡੀ ਦੇ ਬਾਹਰ ਅਤੇ ਕਾਂਜਲੀ ਰੋਡ ‘ਤੇ ਨਜਾਇਜ਼ ਕਬਜ਼ਾ ਧਾਰਕਾਂ ਦਾ ਸਮਾਨ ਜ਼ਬਤ ਕੀਤਾ ਤੇ ਨਜਾਇਜ਼ ਕਬਜ਼ੇ ਹਟਵਾਏ ਗਏ | ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਸੁਲਤਾਨਪੁਰ ਲੋਧੀ ਰੋਡ, ਪੁਰਾਣੀ ਸਬਜ਼ੀ ਮੰਡੀ ਦੇ ਹੋਰ ਬਾਜ਼ਾਰਾਂ ਵਿਚ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦੀ ਹੱਦ ਨਿਸ਼ਚਿਤ ਕਰਨ ਲਈ ਪੀਲੀ ਪੱਟੀ ਵੀ ਲਗਾਈ ਗਈ ਹੈ ਤੇ ਜੇਕਰ ਕੋਈ ਵੀ ਦੁਕਾਨਦਾਰ ਮਿੱਥੀ ਹੱਦ ਤੋਂ ਬਾਹਰ ਸਮਾਨ ਰੱਖਦਾ ਹੈ ਜਾਂ ਦੁਕਾਨ ਦੇ ਅੱਗੇ ਰੇਹੜੀਆਂ ਖੜੀਆਂ ਕਰਵਾਉਂਦਾ ਹੈ ਤਾਂ ਉਸਦਾ ਚਲਾਨ ਕਰਕੇ ਜੁਰਮਾਨਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਦਾ ਸਰਾਫ਼ਾ ਬਾਜ਼ਾਰ 26-27-28 ਜੂਨ ਨੂੰ ਬੰਦ ਰਹੇਗਾ ਅਗਲੀ ਖ਼ਬਰ ਐੱਸ.ਆਈ.ਆਰ ਲਈ ਕੱਲ੍ਹ ਤੋਂ ਘਰ-ਘਰ ਜਾਣਗੇ ਬੂਥ ਲੈਵਲ ਅਫ਼ਸਰ-ਡੀ.ਸੀ. ਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।