ਫਗਵਾੜਾ, 23 ਜੂਨ (ਹਰਜੋਤ ਸਿੰਘ ਚਾਨਾ)- ਇੱਕ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਫ਼ੇਟ ਮਾਰਨ ਕਾਰਨ ਚਾਲਕ ਦੀ ਹੋਈ ਮੌਤ ਦੇ ਸਬੰਧ ‘ਚ ਰਾਵਲਪਿੰਡੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਵਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜਗਜੀਤਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਪਿੰਡ ਦੇ ਲੜਕੇ ਜਸਪ੍ਰੀਤ ਸਿੰਘ ਨਾਲ ਆਪਣੇ ਮੋਟਰਸਾਈਕਲ ‘ਤੇ ਰਾਵਲਪਿੰਡੀ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਰਾਵਲਪਿੰਡੀ ਪੰਜਾਬੀ ਢਾਬੇ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਇੱਕ ਕਾਰ ਤੇਜ਼ ਤੇ ਲਾਪਰਵਾਹੀ ਨਾਲ ਆਈ ਤੇ ਮੋਟਰਸਾਈਕਲ ‘ਚ ਮਾਰੀ ਜਿਸ ਨਾਲ ਉਸਦੇ ਕਾਫ਼ੀ ਸੱਟਾਂ ਲੱਗੀਆਂ ਜਿਸ ਨਾਲ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ | ਜਿਸ ਸਬੰਧ ‘ਚ ਪੁਲਿਸ ਨੇ ਹਿਮਾਂਸ਼ੂ ਖੁਰਾਣਾ ਪੁੱਤਰ ਸੰਦੀਪ ਖੁਰਾਣਾ ਵਾਸੀ ਲਹਿਰੀ ਨਗਰ ਫੋਰਟੀ ਹਸਪਤਾਲ ਮੁੰਡੀਆ ਖ਼ੁਰਦ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਕਾਰ ਚਾਲਕ ਵਲੋਂ ਫ਼ੇਟ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ, ਕੇਸ ਦਰਜ
ਅਜੀਤ ਡੈਸਕ
24-06-2026