07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਿਦੇਸ਼ ਭੇਜਣ ਦੇ ਝਾਂਸੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ

ਅਜੀਤ ਡੈਸਕ 27-06-2026
ਕਪੂਰਥਲਾ, 26 ਜੂਨ (ਸਡਾਨਾ)-ਵਿਦੇਸ਼ ਭੇਜਣ ਦੇ ਝਾਂਸੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਇਕ ਔਰਤ ਸਮੇਤ ਚਾਰ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਰਾਜ ਕਲਿਆਣ ਵਾਸੀ ਮੁਹੱਲਾ ਤੋਪਖ਼ਾਨਾ ਨੇ ਦੱਸਿਆ ਕਿ ਕਥਿਤ ਦੋਸ਼ੀ ਸਰਬਜੀਤ ਕੁਮਾਰ ਉਰਫ਼ ਸਰਬਜੀਤ ਰਾਜ ਵਾਸੀ ਮੁਹੱਲਾ ਪ੍ਰੀਤ ਨਗਰ ਹਾਲ ਵਾਸੀ ਕੈਨੇਡਾ ਨੇ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਲਈ 50 ਲੱਖ ਰੁਪਏ ਵਿਚ ਗੱਲ ਕੀਤੀ ਤੇ ਵੱਖ-ਵੱਖ ਸਮੇਂ ਦੌਰਾਨ ਉਸ ਪਾਸੋਂ ਸਰਬਜੀਤ ਕੁਮਾਰ ਤੇ ਇਸ ਦੇ ਸਾਥੀਆਂ ਨੇ 26 ਲੱਖ ਰੁਪਏ ਤੋਂ ਵੱਧ ਦੀ ਰਕਮ ਲੈ ਲਈ, ਪਰ ਉਸ ਦੇ ਪਰਿਵਾਰ ਨੂੰ ਕੈਨੇਡਾ ਨਹੀਂ ਭੇਜਿਆ, ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. ਸਬ ਡਵੀਜ਼ਨ ਵਲੋਂ ਕੀਤੀ ਗਈ | ਜਾਂਚ ਅਧਿਕਾਰੀ ਨੇ ਪਾਇਆ ਕਿ ਸ਼ਿਕਾਇਤਕਰਤਾ ਰਾਜ ਕਲਿਆਣ ਪਾਸੋਂ ਕਥਿਤ ਦੋਸ਼ੀ ਸਰਬਜੀਤ ਕੁਮਾਰ ਉਸ ਦੇ ਲੜਕੇ ਸੋਲੇਮਨ ਵਾਸੀ ਪ੍ਰੀਤ ਨਗਰ ਹਾਲ ਵਾਸੀ ਕੈਨੇਡਾ, ਦੀਪ ਭਾਟੀਆ ਤੇ ਸਰਬਜੀਤ ਰਾਜ ਦੀ ਭਰਜਾਈ ਰੀਬਿਕਾ ਵਾਸੀ ਕਪੂਰਥਲਾ ਨੇ ਵੱਖ-ਵੱਖ ਸਮੇਂ ਦੌਰਾਨ ਕਰੀਬ 26 ਲੱਖ 45 ਹਜ਼ਾਰ ਰੁਪਏ ਦੀ ਰਕਮ ਲਈ, ਜਿਸ ਵਿਚੋਂ ਕੁੱਝ ਪੈਸੇ ਸ਼ਿਕਾਇਤਕਰਤਾ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਵਿਦੇਸ਼ ਤੋਂ ਕਥਿਤ ਦੋਸ਼ੀ ਸਰਬਜੀਤ ਕੁਮਾਰ ਦੇ ਖਾਤੇ ਵਿਚ ਭੇਜੇ | ਇਸ ਮਾਮਲੇ ਸਬੰਧੀ ਪੜਤਾਲ ਉਪਰੰਤ ਡੀ.ਏ. ਲੀਗਲ ਦੀ ਰਾਏ ਹਾਸਲ ਕਰਕੇ ਸਿਟੀ ਪੁਲਿਸ ਨੇ ਉਕਤ ਚਾਰਾਂ ਕਥਿਤ ਦੋਸ਼ੀਆਂ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਡੀ.ਐਸ.ਪੀ. ਸ਼ੀਤਲ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਆਟੋ ਵਲੋਂ ਟੱਕਰ ਮਾਰੇ ਜਾਣ ਕਾਰਨ ਪਿਓ ਪੁੱਤਰ ਜ਼ਖਮੀ ਅਗਲੀ ਖ਼ਬਰ ਨਿਗਮ ਦੇ ਮੇਅਰ, ਕੌਂਸਲ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।