22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਖਪਤਕਾਰ ਨੇ ਕੀਤੀ ਅਣਗਹਿਲੀ, ਵਾਲ-ਵਾਲ ਬਚੀ ਲਾਈਨਮੈਨ ਦੀ ਜਾਨ

ਅਜੀਤ ਡੈਸਕ 30-06-2026
ਨਡਾਲਾ, 29 ਜੂਨ (ਰਘਬਿੰਦਰ ਸਿੰਘ)-66 ਕੇਵੀ ਨਡਾਲਾ ਸਬ-ਸਟੇਸ਼ਨ ਅਧੀਨ ਬਿਜਲੀ ਲਾਈਨਾਂ ‘ਤੇ ਕੰਮ ਕਰਦੇ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਜਾਣਕਾਰੀ ਦਿੰਦਿਆਂ ਲਾਈਨਮੈਨ ਨਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨੂੰ ਸੁਚਾਰੂ ਰੱਖਣ ਲਈ ਉਹ ਆਪਣੀ ਟੀਮ ਸਮੇਤ ਖਲੀਲਾਂ ਫੀਡਰ ਦੀ ਲਾਈਨ ‘ਤੇ ਕੰਮ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਿਯਮਾਂ ਅਨੁਸਾਰ ਟੀ-ਆਫ ਕੱਟਿਆ ਗਿਆ ਸੀ ਅਤੇ ਫ਼ਿਊਜ਼ ਲਗਾਉਣ ਦਾ ਕੰਮ ਚੱਲ ਰਿਹਾ ਸੀ | ਇਸ ਦੌਰਾਨ ਕਿਸੇ ਖਪਤਕਾਰ ਨੇ ਅਨਜਾਣੇ ਵਿਚ ਸਵਿੱਚ ਚਾਲੂ ਕਰ ਦਿੱਤਾ, ਜਿਸ ਕਾਰਨ ਲਾਈਨ ਵਿਚ ਅਚਾਨਕ ਕਰੰਟ ਆ ਗਿਆ | ਖ਼ੁਸ਼ਕਿਸਮਤੀ ਨਾਲ ਸੁਰੱਖਿਆ ਦਸਤਾਨੇ ਪਹਿਨੇ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਵੱਡਾ ਹਾਦਸਾ ਟਲ ਗਿਆ | ਨਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਸਵਿੱਚ ਚਾਲੂ ਕਰਨ ਵਾਲੇ ਖਪਤਕਾਰ ਦੀ ਹੁੰਦੀ | ਉਨ੍ਹਾਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਬਿਜਲੀ ਕਰਮਚਾਰੀ ਲਾਈਨਾਂ ‘ਤੇ ਕੰਮ ਕਰ ਰਹੇ ਹੋਣ ਤਾਂ ਬਿਨਾਂ ਇਜਾਜ਼ਤ ਕਿਸੇ ਵੀ ਸਵਿੱਚ ਜਾਂ ਸਪਲਾਈ ਨੂੰ ਚਾਲੂ ਨਾ ਕੀਤਾ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ
ਪਿਛਲੀ ਖ਼ਬਰ ਲਾਹੌਰੀ ਗੇਟ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਸੰਬੰਧੀ 9 ਵਿਰੁੱਧ ਕੇਸ ਦਰਜ ਅਗਲੀ ਖ਼ਬਰ ਦਰਸ਼ਨ ਸਿੰਘ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।