23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਰਾਮਪੁਰ ਜਗੀਰ ਵਿਖੇ 30 ਲੱਖ ਦੀ ਲਾਗਤ ਨਾਲ ਬਣੀ ਨਵੀਂ ਫਿਰਨੀ ਅਤੇ ਜਿੰਮ ਲੋਕ ਅਰਪਿਤ

ਅਜੀਤ ਡੈਸਕ 30-06-2026
ਡਡਵਿੰਡੀ, 29 ਜੂਨ (ਦਿਲਬਾਗ ਸਿੰਘ ਝੰਡ)- ਨੇੜਲੇ ਪਿੰਡ ਰਾਮਪੁਰ ਜਗੀਰ ਵਿਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੰਦਿਆਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਨਵੀਂ ਫਿਰਨੀ ਦਾ ਸ਼ਾਨਦਾਰ ਉਦਘਾਟਨ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਵਲੋਂ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਕਾਹਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ਵਿਚ ਵਿਕਾਸ ਦੀ ਨਵੀਂ ਲਹਿਰ ਚੱਲ ਰਹੀ ਹੈ | ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ | ਇਸ ਮੌਕੇ ਸੱਜਣ ਸਿੰਘ ਚੀਮਾ ਵੱਲੋਂ ਪਿੰਡ ਵਿਚ ਨੌਜਵਾਨਾਂ ਲਈ ਆਧੁਨਿਕ ਜਿੰਮ ਦਾ ਵੀ ਉਦਘਾਟਨ ਕੀਤਾ ਗਿਆ | ਪਿੰਡ ਦੇ ਸਰਪੰਚ ਅਜੈਬ ਸਿੰਘ ਨੇ ਦੱਸਿਆ ਕਿ ਫਿਰਨੀ ਦੇ ਨਿਰਮਾਣ ਦੌਰਾਨ ਤਿੰਨ ਫੁੱਟ ਤੱਕ ਮਿੱਟੀ ਦੀ ਭਰਾਈ ਕਰਕੇ ਉੱਪਰ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ, ਜਿਸ ਨਾਲ ਰਾਹ ਨੂੰ ਮਜ਼ਬੂਤੀ ਅਤੇ ਟਿਕਾਊਪਣ ਮਿਲਿਆ ਹੈ | ਇਸ ਦੇ ਨਾਲ ਹੀ ਲਗਭਗ 1200 ਫੁੱਟ ਲੰਬਾ ਸੀਵਰੇਜ ਸਿਸਟਮ ਵੀ ਵਿਛਾਇਆ ਗਿਆ ਹੈ ਤੇ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ | ਉਨ੍ਹਾਂ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਅਜੈਬ ਸਿੰਘ, ਸਰਪੰਚ ਹਰਜਿੰਦਰ ਸਿੰਘ ਮਨਿਆਲਾ, ਬਲਾਕ ਪ੍ਰਧਾਨ ਮਨਜੀਤ ਸਿੰਘ, ਬਲਾਕ ਪ੍ਰਧਾਨ ਨਰਿੰਦਰ ਖਿੰਡਾ ਡੱਲਾ, ਮਨਜੀਤ ਸਿੰਘ, ਅਨਮੋਲ ਬਾਜ਼ਾਰ, ਸੰਦੀਪ ਘੋੜਾ, ਤਰਸੇਮ ਸਿੰਘ, ਨਵਜੋਤ ਸਿੰਘ ਦਸਮੇਸ਼ ਗਰੁੱਪ, ਮੇਹਰ ਸਿੰਘ, ਕੁਲਦੀਪ ਸਿੰਘ, ਸੇਠੀ, ਕਰਮਜੀਤ ਸਿੰਘ, ਮੁੱਕੇਬਾਜ਼ ਕੋਚ ਈਸ਼ਰ ਸਿੰਘ, ਲਾਡੀ ਪਾਹੜੂ, ਮਿੰਟੂ ਪ੍ਰਧਾਨ ਅਤੇ ਸਾਬਕਾ ਸਰਪੰਚ ਨਿਰਮਲ ਚੰਦ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿੱਤ, ਭਾਣੋਲੰਗਾ ਨੂੰ ਜਾਂਦੀ ਲਿੰਕ ਸੜਕ 18 ਫੁੱਟ ਬਣਨੀ ਸ਼ੁਰੂ ਅਗਲੀ ਖ਼ਬਰ ਲਾਇਨ ਤਜਿੰਦਰ ਬਾਵਾ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਨਾਲ ਵੰਡੀ ਮਹੀਨਾਵਾਰ ਪੈਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।