23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿੱਤ, ਭਾਣੋਲੰਗਾ ਨੂੰ ਜਾਂਦੀ ਲਿੰਕ ਸੜਕ 18 ਫੁੱਟ ਬਣਨੀ ਸ਼ੁਰੂ

ਅਜੀਤ ਡੈਸਕ 30-06-2026
ਹੁਸੈਨਪੁਰ, 29 ਜੂਨ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੋਂ ਪਿੰਡ ਭਾਣੋ ਲੰਗਾ, ਸਿਆਲ, ਸਿਧਵਾਂ ਦੋਨਾ, ਤੋਗਾਂਵਾਲ, ਸ਼ਾਲਾਪੁਰ ਦੋਨਾਂ ਤੋਂ ਇਲਾਵਾ ਅਨੇਕਾਂ ਪਿੰਡਾਂ ਨੂੰ ਮਿਲਾਉਣ ਵਾਲੀ ਲਿੰਕ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਣ ਕਰਕੇ ਅਤੇ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਕਪੂਰਥਲਾ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਉਕਤ ਸੜਕ ਨਾ ਬਣਾਉਣ ਤੋਂ ਦੁਖੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਲਾਕੇ ਭਰਦੇ ਲੋਕਾਂ ਵਲੋਂ ਸਾਂਝੇ ਤੌਰ ਤੇ ਮੰਡੀ ਬੋਰਡ ਦੇ ਦਫ਼ਤਰ ਅੱਗੇ ਬੀਤੀ 12 ਜੂਨ ਨੂੰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੀਤੇ ਸੰਘਰਸ਼ ਨਾਲ ਭਾਣੋ ਲੰਗਾ ਨੂੰ ਜਾਂਦੀ ਲਿੰਕ ਸੜਕ 18 ਫੁੱਟ ਬਣਨੀ ਸ਼ੁਰੂ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਧਾਨ ਜੋਗਾ ਸਿੰਘ, ਸਕੱਤਰ ਮਹਿੰਦਰ ਸਿੰਘ ਮੱਲੀਆਂ, ਮੈਂਬਰ ਗੁਲਜਾਰ ਸਿੰਘ, ਸਾਧੂ ਸਿੰਘ, ਅਵਤਾਰ ਸਿੰਘ ਤੇਗਾ ਸਿੰਘ, ਗੁਰਮੁਖ ਸਿੰਘ, ਬਲਵਿੰਦਰ ਸਿੰਘ, ਲਾਲ ਸਿੰਘ, ਬਲਜਿੰਦਰ ਸਿੰਘ ਸੋਢੀ ਪ੍ਰੈੱਸ ਸਕੱਤਰ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸਕੱਤਰ ਸ਼ੇਰ ਸਿੰਘ ਮਹੀਂਵਾਲ, ਮੀਤ ਪ੍ਰਧਾਨ ਪਰਮਜੀਤ ਸਿੰਘ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਕੀਤੇ ਸੰਘਰਸ਼ ਨੂੰ ਬੂਰ ਪਿਆ ਹੈ ਅਤੇ ਇਲਾਕੇ ਭਰਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 18 ਫੁੱਟ ਚੌੜੀ ਸੜਕ ਬਣਨ ਨਾਲ ਇਸ ਸੜਕ ਤੇ ਵਾਪਰਦੀਆਂ ਘਟਨਾਵਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ |
ਪਿਛਲੀ ਖ਼ਬਰ ਸਰਕਾਰ ਤੋਂ 15 ਜੁਲਾਈ ਤੱਕ ਛੁੱਟੀਆਂ ਵਧਾਉਣ ਦੀ ਕੀਤੀ ਗਈ ਮੰਗ ਅਗਲੀ ਖ਼ਬਰ ਰਾਮਪੁਰ ਜਗੀਰ ਵਿਖੇ 30 ਲੱਖ ਦੀ ਲਾਗਤ ਨਾਲ ਬਣੀ ਨਵੀਂ ਫਿਰਨੀ ਅਤੇ ਜਿੰਮ ਲੋਕ ਅਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।