13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬ੍ਰਹਮ ਗਿਆਨ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੇ ਜਨਮ ਦਿਨ ਮੌਕੇ ਸਜੇ ਧਾਰਮਿਕ ਦੀਵਾਨ

ਅਜੀਤ ਡੈਸਕ 06-07-2026
ਫਗਵਾੜਾ, 5 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦਾ ਜਨਮ ਦਿਹਾੜਾ ਫਗਵਾੜਾ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਹਰਗੋਬਿੰਦ ਗੜ੍ਹ (ਭੋਗਪੁਰ) ਵਿਖੇ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਜੀ ਦੀ ਦੇਖ ਰੇਖ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ‘ਤੇ ਪਿਛਲੇ ਤਿੰਨ ਰੌਜ਼ਾ ਤੋ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਨੇ ਸੰਗਤਾਂ ਨੂੰ ਪੇ੍ਰਰਨਾ ਦਿੰਦੇ ਹੋਏ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦਾ ਜੀਵਨ ਸਾਡੇ ਲਈ ਪੇ੍ਰਰਨਾ ਸਰੋਤ ਹੈ ਸਾਨੂੰ ਵੀ ਪ੍ਰਮੇਸਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ | ਸਮਾਗਮ ਦੌਰਾਨ ਵੱਖ-ਵੱਖ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸਿੰਘ ਸਜਕੇ ਗੁਰੂ ਵਾਲੇ ਬਣਨ ਦੀ ਪੇ੍ਰਰਨਾ ਦਿੱਤੀ ਅਤੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ | ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮੁਖ ਸਿੰਘ ਹੁਸ਼ਿਆਰਪੁਰ ਵਾਲੇ, ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ, ਕਥਾਵਾਚਕ ਭਾਈ ਜੈਦੀਪ ਸਿੰਘ ਫਗਵਾੜਾ ਆਦਿ ਜਥਿਆਂ ਨੰੂ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਤੇ ਵੱਖ ਵੱਖ ਧਾਰਮਿਕ ਬੁਲਾਰਿਆਂ ਨੇ ਵੀ ਸੰਗਤਾਂ ਨੂੰ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਆਖਿਆ ਇਹ ਅਸਥਾਨ ਸਿੱਖੀ ਤੇ ਪ੍ਰਚਾਰ ਅਤੇ ਪ੍ਰਸਾਰ ਵਿਚ ਵੱਡੀਆਂ ਮੱਲਾ ਮਾਰ ਰਿਹਾ ਹੈ ਇਸ ਅਸਥਾਨ ਤੋ ਵੱਡੇ ਗਿਣਤੀ ਵਿਚ ਨੌਜਵਾਨ ਗੁਰੂ ਵਾਲੇ ਬਣੇ | ਅੰਤ ਵਿਚ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ‘ਤੇ ਸੰਤ ਰਿਸ਼ੀ ਰਾਜ ਨਵਾਂ ਸ਼ਹਿਰ, ਹਰਜੀਤ ਸਿੰਘ ਪਰਮਾਰ ਚੇਅਰਮੈਨ ਕੋਆਪਰੇਟਿਵ ਬੈਂਕ , ਸਤਵੀਰ ਸਿੰਘ ਵਾਲੀਆ, ਫ਼ਤਿਹ ਸਿੰਘ, ਗੁਰਦਿਆਲ ਸਿੰਘ ਲੱਖਪੁਰ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਗੁਰਬਖ਼ਸ਼ ਸਿੰਘ ਸਾਬੀ ਜਲਪੋਤਾ, ਰਘੁਬੀਰ ਸਿੰਘ ਸੇਵਾਦਾਰ, ਅਮਰਜੀਤ ਸਿੰਘ ਗੱਭਰੂ, ਜੋਗਾ ਸਿੰਘ ਢੱਡੇ, ਸੁਖਵਿੰਦਰ ਸਿੰਘ ਬਰਨਾ, ਘਮੰਡਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਬਾਬਾ ਸ਼ਾਹ ਸ਼ਰੀਫ਼ ਤਲਵੰਡੀ ਚੌਧਰੀਆਂ ਦਾ ਸਾਲਾਨਾ ਜੋੜ ਮੇਲਾ ਅੱਜ ਅਗਲੀ ਖ਼ਬਰ ਕਿਸਾਨ ਆਗੂ ਸੁਖਦੇਵ ਸਿੰਘ ਨੱਥੂਪੁਰ ’ਤੇ ਹਮਲਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ-ਬਲਵਿੰਦਰ ਸਿੰਘ ਭੁੱਲਰ, ਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।