13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਨਡਾਲਾ ’ਚ ਐਂਟੀ ਕਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਦੀ ਚੋਣ ਸੰਪੰਨ

ਅਜੀਤ ਡੈਸਕ 06-07-2026
ਨਡਾਲਾ, 5 ਜੁਲਾਈ (ਰਘਬਿੰਦਰ ਸਿੰਘ)-ਨਡਾਲਾ ਵਿਖੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਦੀ ਇਕ ਅਹਿਮ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਮੀਟਿੰਗ ਵਿਚ ਸੰਸਥਾ ਨੂੰ ਹੋਰ ਮਜ਼ਬੂਤ ਕਰਨ, ਭਿ੍ਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਚੋਣ ਦੌਰਾਨ ਮਨਜਿੰਦਰ ਸਿੰਘ ਲਾਡੀ ਨੂੰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਰਮੇਸ਼ ਕੁਮਾਰ ਅਰੋੜਾ ਨੂੰ ਚੇਅਰਮੈਨ, ਦਲਜੀਤ ਸਿੰਘ ਮੁਲਤਾਨੀ ਨੂੰ ਵਾਈਸ ਚੇਅਰਮੈਨ, ਸੰਦੀਪ ਕੁਮਾਰ ਨੂੰ ਜਨਰਲ ਸਕੱਤਰ, ਜਤਿੰਦਰ ਕੁਮਾਰ ਨੂੰ ਕੈਸ਼ੀਅਰ, ਬਲਕਾਰ ਸਿੰਘ ਡਾਲਾ ਨੂੰ ਮੀਤ ਪ੍ਰਧਾਨ, ਸਤਪਾਲ ਸਿੱਧੂ ਨੂੰ ਪੈੱ੍ਰਸ ਸਕੱਤਰ, ਜਤਿੰਦਰ ਸਾਜਨ ਨੂੰ ਜੁਆਇੰਟ ਪ੍ਰੈੱਸ ਸਕੱਤਰ, ਗੁਰਪ੍ਰੀਤ ਸਿੰਘ ਗੋਪੀ ਨੂੰ ਜੁਆਇੰਟ ਸਕੱਤਰ, ਇੰਦਰਪਾਲ ਸਿੰਘ ਪੋਪਲੀ ਨੂੰ ਪੀ.ਆਰ.ਓ., ਅਮਿਤ ਕੁਮਾਰ ਐਸ.ਕੇ. ਨੂੰ ਜੁਆਇੰਟ ਕੈਸ਼ੀਅਰ ਅਤੇ ਅਰਨਪ੍ਰੀਤ ਸਿੰਘ ਗੁਲਾਟੀ ਨੂੰ ਮੈਂਬਰ ਚੁਣਿਆ ਗਿਆ |ਇਸ ਤੋਂ ਇਲਾਵਾ ਕਾਲੀਦਾਸ ਕਪੂਰ, ਵਿਸ਼ਾਲ ਜੱਸਲ ਅਤੇ ਸੰਦੀਪ ਪਾਂਡੇ ਨੂੰ ਸੰਸਥਾ ਦੇ ਸਲਾਹਕਾਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ | ਨਵ-ਚੁਣੇ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਭਿ੍ਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ, ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਅਤੇ ਲੋਕ ਹਿਤ ਵਿਚ ਆਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰੇਗੀ |
ਪਿਛਲੀ ਖ਼ਬਰ ਭੁਲੱਥ ’ਚ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਦਾ ਅਸਰ, ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਰਾਸ਼ੀ ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਆਰ.ਸੀ.ਐਫ. ਦੀਆਂ ਚੋਣਾਂ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।