11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਖ਼ਾਲਸਾ ਸਕੂਲ ਪਲਾਹੀ ਦੇ ਰਿਟਾਇਰਡ ਅਧਿਆਪਕ ਸਨਮਾਨਿਤ

ਅਜੀਤ ਡੈਸਕ 11-07-2026
ਫਗਵਾੜਾ, 10 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਪਲਾਹੀ ਦੇ ਖ਼ਾਲਸਾ ਸਕੂਲ ਵਿਖੇ ਰਿਟਾਇਰਡ ਹੋਏ ਅਧਿਆਪਕਾ ਦੇ ਸਨਮਾਨ ਵਿਚ ਇਕ ਸਮਾਗਮ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐੱਨ. ਆਰ. ਆਈ ਬਲਾਕ ਵਿਚ ਉਲੀਕਿਆ ਗਿਆ, ਜਿਸ ਵਿਚ ਖ਼ਾਲਸਾ ਸਕੂਲ ਪਲਾਹੀ ਦੀ ਪਿ੍ੰਸੀਪਲ ਰਮਿੰਦਰ ਕੌਰ, ਮੁੱਖ ਅਧਿਆਪਕ ਜਗਮੋਹਨ ਵਰਮਾ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਦੀ ਸੇਵਾ ਮੁਕਤੀ ਤੇ ਉਨ੍ਹਾਂ ਨੂੰ ਸਕੂਲ ਕਮੇਟੀ ਅਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਨੇ ਆਖਿਆ ਕਿ ਪੁਰਾਣੇ ਅਧਿਆਪਕਾਂ ਦੀ ਘਾਟ ਸਕੂਲ ਨੂੰ ਹਮੇਸ਼ਾ ਹੀ ਰੜਕਦੀ ਰਹੇਗੀ | ਉਨ੍ਹਾਂ ਨੇ ਆਖਿਆ ਕਿ ਹਰ ਕੰਮ ਤਜਰਬੇ ਨਾਲ ਚੱਲਦੇ ਹਨ ਅਤੇ ਇਨ੍ਹਾਂ ਤਿੰਨਾਂ ਅਧਿਆਪਕਾਂ ਵਿਚ ਕੰਮ ਅਤੇ ਸਮੇਂ ਨੂੰ ਬਚਾਉਣ ਦਾ ਬਹੁਤ ਤਜਰਬਾ ਸੀ | ਅੰਤ ਵਿਚ ਰਿਟਾਇਰਡ ਅਧਿਆਪਕਾ ਨੇ ਆਖਿਆ ਕਿ ਜਿਸ ਸੰਸਥਾ ਵਿਚ ਕੰਮ ਕਰਕੇ ਰੋਜ਼ੀ ਰੋਟੀ ਖਾਦੀ ਉਸ ਸੰਸਥਾ ਲਈ ਸਾਡੀਆਂ ਸੇਵਾਵਾਂ ਹਮੇਸ਼ਾ ਹੀ ਜਾਰੀ ਰਹਿਣਗੀਆਂ | ਇਸ ਮੌਕੇ ਤੇ ਇਨ੍ਹਾਂ ਤਿੰਨੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਜੋਗਿੰਦਰ ਲਾਲ ਰਿਟਾਇਰਡ ਤਹਿਸੀਲਦਾਰ, ਸੁਖਵਿੰਦਰ ਸਿੰਘ ਡੋਲ, ਜੋਧਨ ਸਿੰਘ ਸੱਲ, ਸੀਤਲ ਸਿੰਘ ਪਲਾਹੀ, ਪਰਮਿੰਦਰ ਕੁਮਾਰ, ਬਲਵਿੰਦਰ ਕੌਰ ਸਰਪੰਚ, ਹਰਪ੍ਰੀਤ ਕੌਰ ਪੰਚ, ਨੰਬਰਦਾਰ ਧਰਮਿੰਦਰ ਸਿੰਘ, ਰਾਜ ਰਾਣੀ ਪੰਚ, ਸੁਰਿੰਦਰ ਕੋਰ ਸਾਬਕਾ ਪੰਚ, ਮੈਨੇਜਰ ਚਰਨਜੀਤ ਸਿੰਘ, ਪਿ੍ੰਸੀਪਲ ਗੁਰਮਿੰਦਰ ਕੌਰ, ਪਿ੍ੰਸੀਪਲ ਸੀਤਲ ਲੋਈ ਤੇ ਬੌਬਾ ਸੱਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਤੇ ਅਦਬੀ ਸ਼ਾਮ ਵਲੋਂ ਸਾਹਿਤਕ ਸਮਾਗਮ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ- ਡਾ. ਗੁਰਬਖ਼ਸ਼ ਸਿੰਘ ਭੰਡ... ਅਗਲੀ ਖ਼ਬਰ ਸਾਬਕਾ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਹਾਈਕੋਰਟ ਐਡਵੋਕੇਟ ਕਰਨਜੀਤ ਸਿੰਘ ਬਾਰ ਐਸੋਸੀਏਸ਼ਨ ਭੁਲੱਥ ਵਿਖੇ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।