11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ ਸਤਲੁਜ ‘ ਫਿਲਮ ‘ਤੇ ਲਾਈ ਪਾਬੰਦੀ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਾ ਰਹੀ ਹੈ -ਰਾਣਾ

11-07-2026

ਚੁਗਿੱਟੀ/ ਜੰਡੂ ਸਿੰਘਾ, 10 ਜੁਲਾਈ ( ਨਰਿੰਦਰ ਲਾਗੂ) ਅੱਜ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਧਾਰ ‘ਤੇ ਫਿਲਮ ‘ਸਤਲੁਜ’ ‘ਤੇ ਪਬੰਦੀ ਲਗਾਉਣ ਨਾਲ ਇੱਕ ਵਾਰ ਫਿਰ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਸਿੱਖ ਕੌਮ ਨੂੰ ਬੇਗਾਨਗੀ ਵਾਲਾ ਅਹਿਸਾਸ ਕਰਾ ਰਹੀ ਹੈ। ਇਹ ਵਿਚਾਰ ਸਿੱਖ ਚੜਦੀਕਲਾ ਫਰੰਟ ਪੰਜਾਬ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਸਮੇਤ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਫਿਲਮ ‘ਸਤਲੁਜ’ ‘ਤੇ ਪਬੰਦੀ ਲਾਉਣ ਨਾਲ ਸਿੱਖ ਕੌਮ ਵਿਚ ਵੱਡੇ ਪੱਧਰ ‘ਤੇ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਤਿੰਦਰ ਸਿੰਘ ਪੀਤਾ, ਦਲਜੀਤ ਸਿੰਘ, ਪਰਵਿੰਦਰ ਸਿੰਘ ਬਬਲੂ, ਗੁਰਪ੍ਰੀਤ ਸਿੰਘ ਕਾਕਾ, ਮਹਿੰਦਰ ਸਿੰਘ, ਫੁੰਮਣ ਸਿੰਘ, ਸੁਖਬੀਰ ਸਿੰਘ, ਜਤਿੰਦਰ ਸਿੰਘ ਰਿੰਕਾ, ਅਪਿੰਦਰ ਸਿੰਘ, ਸੁਖਦੀਪ ਸਿੰਘ, ਰਾਜਵੀਰ, ਸਤਨਾਮ ਸਿੰਘ,ਲਾਲ ਚੰਦ, ਸੁਰਿੰਦਰ ਪਾਲ, ਗੁਰਪ੍ਰੀਤ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਵੱਖ-ਵੱਖ ਲੜਾਈਆਂ ਸਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਵੀਡੀਓ ਵਾਇਰਲ ਕਰਨ ਸਬੰਧੀ ਚਾਰ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।