14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੱਪ ਦੇ ਡੱਸਣ ਕਾਰਨ ਇਕ ਔਰਤ ਜ਼ਖ਼ਮੀ

ਅਜੀਤ ਡੈਸਕ 13-07-2026

ਕਪੂਰਥਲਾ, 12 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਮੁਸ਼ਕਵੇਦ ਵਿਚ ਖੇਤਾਂ ਵਿਚ ਮੱਝਾਂ ਚਾਰ ਰਹੀ ਇਕ ਔਰਤ ਦੇ ਪੈਰ ‘ਤੇ ਸੱਪ ਨੇ ਅਚਾਨਕ ਡੱਸ ਲਿਆ | ਜਿਸਦੀ ਹਾਲਤ ਖ਼ਰਾਬ ਹੁੰਦੀ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਫਾਤਿਮਾ ਪਤਨੀ ਸਬੀਰ ਮੁਹੰਮਦ ਨੇ ਦੱਸਿਆ ਕਿ ਉਹ ਖੇਤਾਂ ਵਿਚ ਆਪਣੀ ਮੱਝਾਂ ਚਾਰ ਰਹੀ ਸੀ ਤਾਂ ਅਚਾਨਕ ਇਕ ਸੱਪ ਨੇ ਉਸਦੇ ਪੈਰ ‘ਤੇ ਡੱਸ ਲਿਆ | ਜਿਸਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਵਿਜੇ ਵਲੋਂ ਸੱਪ ਦੇ ਕੱਟੇ ਦੇ ਟੀਕੇ ਲਗਾਕੇ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਦੁਕਾਨਦਾਰ ਪਾਸੋਂ ਲੁਟੇਰੇ ਨਕਦੀ ਤੇ ਮੁੰਦਰੀ ਲੈ ਕੇ ਫ਼ਰਾਰ ਅਗਲੀ ਖ਼ਬਰ ਦਰਿਆ ਬਿਆਸ ਦਾ ਪੱਧਰ ਵਧਿਆ, ਮੰਡ ਖੇਤਰ ’ਚ ਪਿੰਡ ਰਾਮਪੁਰ ਗੋਰੇ ਦੇ ਕਿਸਾਨ ਦਾ ਘਰ ਢਹਿ-ਢੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।