14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਦੁਕਾਨਦਾਰ ਪਾਸੋਂ ਲੁਟੇਰੇ ਨਕਦੀ ਤੇ ਮੁੰਦਰੀ ਲੈ ਕੇ ਫ਼ਰਾਰ

ਅਜੀਤ ਡੈਸਕ 13-07-2026

ਫਗਵਾੜਾ, 12 ਜੁਲਾਈ (ਚਾਨਾ)- ਇੱਥੋਂ ਦੇ ਗੰਡਵਾਂ ਰੋਡ ਵਿਖੇ ਲੁਟੇਰਿਆਂ ਨੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੀ ਮੁੰਦਰੀ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਜਿੰਦਰ ਕਪੂਰ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਆਪਣੀ ਦੁਕਾਨ ‘ਤੇ ਮੌਜੂਦ ਸੀ ਤੇ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਉਸ ਪਾਸੋਂ ਬਲਬ ਮੰਗਿਆ ਇਸੇ ਦੌਰਾਨ ਇੱਕ ਗੱਡੀ ‘ਚ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਤੇ ਆਪਸ ‘ਚ ਬਾਹਰ ਖੜ੍ਹ ਕੇ ਬਹਿਸਣ ਲੱਗ ਪਏ ਤੇ ਜਦੋਂ ਬਾਹਰ ਸੜਕ ਖ਼ਾਲੀ ਦੇਖੀ ਤਾਂ ਉਹ ਪੈਸੇ ਕੱਢਣ ਲਈ ਧਮਕਾਉਣ ਲੱਗ ਪਏ ਤੇ ਉਨ੍ਹਾਂ ਉਸ ਪਾਸੋਂ ਦੋ ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀ ਮੁੰਦਰੀ ਉਤਾਰ ਲਈ ਤੇ ਫ਼ਰਾਰ ਹੋ ਗਏ | ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ | ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ |

ਪਿਛਲੀ ਖ਼ਬਰ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ-ਥਾਣਾ ਮੁਖੀ ਹਰਜਿੰਦਰ ਸਿੰਘ ਅਗਲੀ ਖ਼ਬਰ ਸੱਪ ਦੇ ਡੱਸਣ ਕਾਰਨ ਇਕ ਔਰਤ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।