08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਵਿਅਕਤੀ ਜ਼ਖਮੀ

ਅਜੀਤ ਡੈਸਕ 29-07-2026
ਕਪੂਰਥਲਾ, 28 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਸੈਦੋਵਾਲ ਵਿਖੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਪਰਮਜੀਤ ਪੁੱਤਰ ਪ੍ਰਕਾਸ਼ ਵਾਸੀ ਖਾਨੋਵਾਲ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਨੂੰ ਆ ਰਿਹਾ ਸੀ, ਜਦੋਂ ਉਹ ਪਿੰਡ ਸੈਦੋਵਾਲ ਕੋਲ ਪੁੱਜਾ ਤਾਂ ਦੂਜੇ ਪਾਸੋਂ ਆਉਂਦੇ ਮੋਟਰਸਾਈਕਲ ਨਾਲ ਉਸਦੀ ਟੱਕਰ ਹੋ ਗਈ | ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਜਸ਼ਨ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਨਵਾਂ ਪਿੰਡ ਭੱਠੇ ਵਿਖੇ ਘਰ ਦੀ ਰਸੋਈ ਤੇ ਗੁਸਲਖਾਨੇ ਥੱਲੇ ਨਾਜਾਇਜ਼ ਸ਼ਰਾਬ ਰੱਖਣ ਲਈ ਬਣਾਈਆਂ ਟੈਂਕੀਆਂ ਲੱਭੀਆਂ ਅਗਲੀ ਖ਼ਬਰ ਅਵਾਰਾਗਰਦੀ ਕਰਦੇ ਤਿੰਨ ਨੌਜਵਾਨ ਕਾਬੂ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।