08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਇੱਕਜੁੱਟ ਹੋਣ ਲਈ ਪ੍ਰੇਰਿਤ ਕਰਦੀਆਂ ਹਨ-ਰੇਨੂੰ ਕਸ਼ਯਪ

ਅਜੀਤ ਡੈਸਕ 29-07-2026
ਕਪੂਰਥਲਾ, 28 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਇੱਕਜੁੱਟ ਕਰਨ ਤੇ ਭੇਦਭਾਵ ਨੂੰ ਖ਼ਤਮ ਕਰਨ ਤੇ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਕਰਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੇਨੂੰ ਕਸ਼ਯਪ ਸੂਬਾਈ ਸਕੱਤਰ ਭਾਜਪਾ ਪੰਜਾਬ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਮੁਹਿੰਮ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਗੁਰੂ ਸਾਹਿਬ ਦੇ ਸੰਘਰਸ਼ਮਈ ਜੀਵਨ, ਸਮਾਜਿਕ ਕੁਰੀਤੀਆਂ ਤੇ ਭੇਦਭਾਵ ਵਿਰੁੱਧ ਉਨ੍ਹਾਂ ਦੇ ਵਿਚਾਰਾਂ ਤੇ ਬਾਣੀ ਰਾਹੀਂ ਦਿੱਤੇ ਗਏ ਬਰਾਬਰਤਾ ਤੇ ਸਮਾਜਿਕ ਨਿਆਂ ਦੇ ਸੰਦੇਸ਼ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਜਿਕ ਬਰਾਬਰੀ, ਸੇਵਾ ਤੇ ਮਨੁੱਖੀ ਭਲਾਈ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ | ਇਸਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਸੰਤਾ, ਮਹਾਂਪੁਰਸ਼ਾਂ, ਮਹਾਨ ਸ਼ਖ਼ਸੀਅਤਾਂ ਤੇ ਰਾਸ਼ਟਰ ਨਿਰਮਾਤਾਵਾਂ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ | ਇਸ ਮੌਕੇ ਪ੍ਰੋਗਰਾਮ ਦੇ ਜ਼ਿਲ੍ਹਾ ਕਨਵੀਨਰ ਚੰਦਰੇਸ਼ ਕੌਲ, ਨਿਰਮਲ ਸਿੰਘ ਨਾਹਰ, ਕਪੂਰ ਚੰਦ ਥਾਪਰ, ਉਮੇਸ਼ ਸ਼ਾਰਦਾ, ਡਾ. ਰਣਵੀਰ ਕੌਸ਼ਲ, ਯਸ਼ ਮਹਾਜਨ, ਮਨੂੰ ਧੀਰ, ਰੋਸ਼ਨ ਸੱਭਰਵਾਲ, ਸੰਨੀ ਬੈਂਸ, ਗੌਰਾ ਗਿੱਲ, ਮੰਡਲ ਪ੍ਰਧਾਨ ਲੱਕੀ ਸਰਪੰਚ, ਕਮਲਜੀਤ ਪ੍ਰਭਾਕਰ, ਸਰਬਜੀਤ ਸਿੰਘ ਦਿਓਲ, ਡਾ. ਪ੍ਰਦੀਪ ਕੌਸ਼ਲ, ਪ੍ਰਦੀਪ ਸੂਦ, ਮਹਿੰਦਰ ਸਿੰਘ ਬਲੇਰ, ਅਸ਼ਵਨੀ ਤੁਲੀ, ਬਲਵਿੰਦਰ ਸਿੰਘ ਰਾਈਆਂਵਾਲ, ਅਸ਼ੋਕ ਮਾਹਲਾ, ਮੱਸਾ ਸਿੰਘ, ਡਾ. ਅਨੁਰਾਗ ਸ਼ਰਮਾ, ਜਗਦੀਸ਼ ਸ਼ਰਮਾ, ਰਜਿੰਦਰ ਰਾਜੂ, ਮਧੂ ਸੂਦ, ਆਭਾਆਨੰਦ, ਰਿਤੂ ਕੁਮਰਾ, ਪ੍ਰਦੀਪ ਕੁਮਾਰ, ਨਿਰਮਲ ਖਿੰਡਾ, ਐਡਵੋਕੇਟ ਚੰਦਰ ਸ਼ੇਖਰ, ਰਮੇਸ਼ ਸ਼ਰਮਾ, ਯਾਦਵਿੰਦਰ ਸਿੰਘ ਪਾਸੀ, ਰਮੇਸ਼ ਸਰਪੰਚ, ਉਪਿੰਦਰ ਸਿੰਘ, ਅਸ਼ਵਨੀ ਭੋਲਾ, ਸੁਨੀਲ ਅਰੋੜਾ, ਰਾਜਨ ਕੁਮਾਰ ਠੀਗੀ, ਇੰਦਰਜੀਤ ਕੁਸਮ, ਪਸਰੀਚਾ, ਸਰਬਜੀਤ ਕੌਰ, ਸੁਰਜੀਤ ਸਿੰਘ ਬੂਟਾ, ਸੰਜੀਵ ਖੰਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ-2026 ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਜਪਾ ਦੀ ਸੂਬਾ ਪੱਧਰੀ ਮੁਹਿੰਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।