ਫਗਵਾੜਾ, 28 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਰਾਜ ਰਿਸ਼ੀ ਛਤਰਪਤੀ ਸ਼ਾਹੂ ਮਹਾਰਾਜ ਦਾ ਜਨਮ ਦਿਵਸ ਡਾ. ਬੀ.ਆਰ. ਅੰਬੇਡਕਰ ਕਮਿਊਨਿਟੀ ਹਾਲ, ਹਦੀਆਬਾਦ ਫਗਵਾੜਾ ਵਿਖੇ ‘ਰਾਖਵੇਂਕਰਨ ਅਤੇ ‘ਲੋਕਤੰਤਰ ਦੀ ਸਥਾਪਨਾ ਦਿਵਸ’ ਵਜੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਅਤੇ ਪ੍ਰਧਾਨ ਸੀਤਾ ਕੌਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ਾਲ ਸ਼ਾਹੂ ਮੇਲੇ ਵਿਚ ਵੱਡੀ ਗਿਣਤੀ ‘ਚ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਗੁਰਦਿਆਲ ਬੋਧ (ਯੂ.ਕੇ.) ਅਤੇ ਸੋਹਣ ਲਾਲ ਸਾਂਪਲਾ (ਜਰਮਨੀ) ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਚਮਨ ਲਾਲ ਚਣਕੋਆ ਅਤੇ ਸਰਦਾਰ ਭੁਪਿੰਦਰ ਸਿੰਘ ਭੁੱਲਾਰਾਈ ਸ਼ਾਮਲ ਹੋਏ | ਇਸ ਮੌਕੇ ਸੰਵਿਧਾਨ ਬਚਾਓ ਟੀਮ ਨਵਾਂ ਸ਼ਹਿਰ, ਨਵੀਂ ਸੋਚ ਕੋਰੀਓਗ੍ਰਾਫੀ ਟੀਮ, ਪੱਦੀ ਖ਼ਾਲਸਾ, ਡਾ. ਬੀ.ਆਰ. ਅੰਬੇਡਕਰ ਟੀਮ ਭਾਣੋਕੀ ਅਤੇ ਹਦੀਆਬਾਦ ਕੋਰੀਓਗ੍ਰਾਫੀ ਟੀਮ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਹਾਜ਼ਰੀਨ ਨੂੰ ਖ਼ੂਬ ਪ੍ਰਭਾਵਿਤ ਕੀਤਾ | ਪ੍ਰਬੰਧਕਾਂ ਵੱਲੋਂ ਕੇਕ ਕੱਟ ਕੇ ਜਨਮ ਦਿਵਸ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਬਿਹਾਰੀ ਲਾਲ ਮਾਹੀ, ਕੁਲਦੀਪ ਸਿੰਘ, ਸਤਪਾਲ ਸੇਵਾਮੁਕਤ ਮੈਨੇਜਰ, ਡਾ. ਪਰਮਾਨੰਦ ਰੱਤੂ, ਸੁਰਿੰਦਰ ਸਿੰਘ ਸੰਧੂ, ਲੈਂਬਰ ਰਾਮ ਪ੍ਰਧਾਨ, ਅਮਰਜੀਤ ਖੁੱਤਨ, ਮਾਸਟਰ ਰਾਧੇ ਸ਼ਾਮ, ਲੁਭਾਇਆ ਰਾਮ ਭੰਗੂ, ਅਮਰੀਕ ਕੌਲ, ਰੇਸ਼ਮ ਲਾਲ ਮਹਿਮੀ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਅਤੇ ਪਤਵੰਤੇ ਹਾਜ਼ਰ ਸਨ |