05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਫਗਵਾੜਾ ਮੁਕੰਮਲ ਬੰਦ, ਸਫ਼ਾਈ ਕਾਮਿਆਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ

ਅਜੀਤ ਡੈਸਕ 31-07-2026
ਫਗਵਾੜਾ, 30 ਜੁਲਾਈ (ਹਰਜੋਤ ਸਿੰਘ ਚਾਨਾ)-ਬਰਨਾਲਾ ਵਿਖੇ ਸਫ਼ਾਈ ਕਰਮੀਆਂ ਦੇ ਅੰਦੋਲਨ ਨੂੰ ਕੁਚਲਨ ਲਈ ਪੁਲੀਸ ਪ੍ਰਸ਼ਾਸਨ ਵਲੋਂ ਬੁਰੀ ਤਰ੍ਹਾਂ ਲਾਠੀਚਾਰਜ ਕਰਨ ਦੇ ਵਿਰੋਧ ‘ਚ ਅੱਜ ਫਗਵਾੜਾ ਪੂਰਨ ਤੌਰ ‘ਤੇ ਬੰਦ ਰਿਹਾ ਤੇ ਸ਼ਹਿਰ ਦੇ ਬਾਜ਼ਾਰਾਂ ‘ਚ ਪੂਰੀ ਤਰ੍ਹਾਂ ਵਿਰਾਨਤਾ ਛਾਈ ਰਹੀ | ਅੱਜ ਸਵੇਰ ਤੋਂ ਹੀ ਦੁਕਾਨਦਾਰਾ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਵਾਲਮੀਕੀ ਭਾਈਚਾਰੇ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜੋ ਵੀ ਅਦਾਰੇ ਬਾਜ਼ਾਰਾਂ ‘ਚ ਖੁੱਲ੍ਹੇ ਸਨ ਉਨ੍ਹਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਸ਼ਹਿਰ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਿਆ | ਇਸ ਮੌਕੇ ਧਰਮਵੀਰ ਸੇਠੀ, ਅਨੂੰ ਸਹੋਤਾ, ਸਾਬਕਾ ਮੇਅਰ ਅਰੁਣ ਖੋਸਲਾ, ਤਜਿੰਦਰ ਬਾਵਾ, ਰੌਸ਼ਨ ਲਾਲ ਸੇਠੀ ਆਦਿ ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਖ਼ਾਸਕਰ ਅÏਰਤਾਂ ‘ਤੇ ਕੀਤਾ ਗਿਆ ਤਸ਼ੱਦਦ ਮੌਜੂਦਾ ਸਰਕਾਰ ਦਾ ਬਹੁਤ ਘਟੀਆ ਵਰਤਾਰਾ ਹੈ | ਇਸ ਨਾਲ ਮਜ਼ਦੂਰਾਂ ਦੇ ਹੌਸਲੇ ਟੁੱਟਣ ਵਾਲੇ ਨਹੀਂ ਸਗੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਸਫ਼ਾਈ ਕਾਮਿਆਂ ਨੂੰ ਇਨਸਾਫ਼ ਦਿੱਤਾ ਜਾਵੇ | ਇਸ ਦੌਰਾਨ ਨਗਰ ਨਿਗਮ ਦੇ ਬਾਹਰ ਸਫ਼ਾਈ ਕਾਮਿਆਂ ਵਲੋਂ ਸ਼ੁਰੂ ਕੀਤੀ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਤੇ ਇਸ ਮੌਕੇ ਧਰਮਵੀਰ ਸੇਠੀ ਨੇ ਕਿਹਾ ਕਿ ਸਰਕਾਰ ਜੋ ਐਲਾਨ ਕਰ ਰਹੀ ਹੈ ਉਨ੍ਹਾਂ ‘ਚ ਕੋਈ ਸਚਾਈ ਨਹੀਂ ਜਾਪ ਰਹੀ | ਉਨ੍ਹਾਂ ਫਗਵਾੜਾ ਬੰਦ ਲਈ ਸਹਿਯੋਗ ਕਰਨ ਵਾਲੇ ਦੁਕਾਨਦਾਰਾ, ਸਕੂਲਾਂ ਤੇ ਹੋਰ ਅਦਾਰਿਆਂ ਦਾ ਧੰਨਵਾਦ ਕੀਤਾ | ਅੱਜ ਸਵੇਰ ਤੋਂ ਹੀ ਪੁਲੀਸ ਵਲੋਂ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਐਸ.ਪੀ ਮਾਧਵੀ ਸ਼ਰਮਾ ਖ਼ੁਦ ਸਾਰੀ ਸਥਿਤੀ ‘ਤੇ ਨਜ਼ਰ ਰੱਖੀ ਬੈਠੇ ਸਨ | ਨਗਰ ਕਾਮਿਆਂ ਵਲੋਂ ਸ਼ੁਰੂ ਕੀਤੀ ਹੜਤਾਲ ਦੇ ਚੱਲਦਿਆਂ ਹੁਣ ਸ਼ਹਿਰ ‘ਚ ਕੂੜੇ ਦੀ ਵੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ ਤੇ ਕੂੜੇ ਦੇ ਡੰਪ ਸੜਕ ਤੱਕ ਕੂੜੇ ਨਾਲ ਭਰ ਚੁੱਕੇ ਹਨ ਜਿਸ ਕਾਰਨ ਕਈ ਥਾਵਾਂ ਤੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਕੀਤੀ ਗਈ ਆਮ ਆਦਮੀ ਕਲੀਨਿਕ ਦੀ ਸ਼ੁਰੂ... ਅਗਲੀ ਖ਼ਬਰ ਸਵਾਮੀ ਪ੍ਰਕਾਸ਼ਾ ਨੰਦ ਜੀ ਮਹਾਰਾਜ ਦਾ 116 ਵਾਂ ਗੁਰੂ ਪੁੰਨਿਆ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।