02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਰਮਾਨੀਆਂ ’ਚ ਸੜਕ ਹਾਦਸੇ ਵਿਚ ਮਾਰੇ ਗਏ ਪਿੰਡ ਸੰਗੋਜਲਾ ਦੇ ਜਸਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਿ੍ਤਕ ਦੇਹ ਪਿੰਡ ਪਹੁੰਚੀ

ਭੰਡਾਲ ਬੇਟ, 1 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਬੀਤੇ ਦਿਨੀਂ ਵਿਦੇਸ਼ ਅਰਮਾਨੀਆਂ ‘ਚ ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਨੇ ਜੱਦੀ ਪਿੰਡ ਸੰਗੋਜਲਾ ਵਿਖੇ ਕਰ ਦਿੱਤਾ ਗਿਆ | ਮੈਂਬਰ ਪਾਰਲੀਮੈਂਟ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਜਿਵੇਂ ਹੀ ਨੌਜਵਾਨ ਦਾ ਮਿ੍ਤਕ ਸਰੀਰ ਪਿੰਡ ਪਹੁੰਚਿਆ ਤਾਂ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ | ਇਸ ਮੌਕੇ ‘ਤੇ ਜਸਵਿੰਦਰ ਸਿੰਘ ਦੇ ਮਿ੍ਤਕ ਸਰੀਰ ਨੂੰ ਸ਼ਰਧਾਂਜਲੀ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸਕੇ ਸੰਬੰਧੀਆ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਭੇਟ ਕੀਤੀ ਗਈ | ਇਸ ਮੌਕੇ ‘ਤੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਸ਼ਾਮਲ ਸਨ | ਮਿ੍ਤਕ ਦੇ ਛੋਟੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਢਾਈ ਲੱਖ ਦੀ ਵੱਡੀ ਰਕਮ ਵਿਆਜ ‘ਤੇ ਚੁੱਕ ਕੇ ਢਾਈ ਸਾਲ ਪਹਿਲਾਂ ਜਸਵਿੰਦਰ ਸਿੰਘ ਨੰੂ ਰੋਜ਼ੀ ਰੋਟੀ ਕਮਾਉਣ ਲਈ ਭੇਜਿਆ ਸੀ | ਮਿ੍ਤਕ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ 28 ਜੂਨ ਨੂੰ ਅਰਮਾਨੀਆਂ ਵਿਚ ਵਾਪਰੇ ਸੜਕ ਹਾਦਸੇ ਵਿਚ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ | ਹਾਦਸੇ ਤੋਂ ਬਾਅਦ ਪਰਿਵਾਰ ਲਈ ਸਭ ਤੋਂ ਵੱਡੀ ਚੁਣੌਤੀ ਉਸ ਦੀ ਮਿ੍ਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਬਣ ਗਈ ਸੀ | ਜਸਵਿੰਦਰ ਸਿੰਘ ਦੇ ਪਾਸਪੋਰਟ ਦੀ ਮਿਆਦ ਪੁੱਗ ਚੁੱਕੀ ਸੀ ਜਿਸ ਕਾਰਨ ਪ੍ਰਕਿਰਿਆ ਬਹੁਤ ਪੇਚੀਦਾ ਹੁੰਦੀ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਮਿ੍ਤਕ ਦੇਹ ਨੂੰ ਭਾਰਤ ਲਿਆਉਣ ਲਈ ਕਰੀਬ 10 ਲੱਖ ਰੁਪਏ ਤੱਕ ਦੇ ਖ਼ਰਚੇ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਹੀ ਫੇਰ ਦਿੱਤਾ ਸੀ | ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਹੁਣ ਭਰਾ ਦੀ ਮੌਤ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ |ਇਸ ਦੁਖਦਾਈ ਘੜੀ ਵਿਚ ਉਨ੍ਹਾਂ ਦੀ ਬਜ਼ੁਰਗ ਮਾਤਾ ਦੀ ਸਿਰਫ਼ ਇੱਕ ਹੀ ਅੰਤਿਮ ਇੱਛਾ ਸੀ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕੇ | ਪਰਿਵਾਰ ਨੇ ਇਹ ਵੀ ਦੱਸਿਆ ਕਿ ਅਗਸਤ 2025 ਵਿਚ ਜਸਵਿੰਦਰ ਸਿੰਘ ਦੇ ਪਿਤਾ ਸ੍ਰੀ ਕੁਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ, ਪਰ ਪਾਸਪੋਰਟ ਦੀ ਮਿਆਦ ਪੁੱਗ ਜਾਣ ਅਤੇ ਆਰਥਿਕ ਮਜਬੂਰੀ ਕਾਰਨ ਉਹ ਆਪਣੇ ਪਿਤਾ ਦੇ ਅੰਤਿਮ ਦਰਸ਼ਨਾਂ ਲਈ ਵੀ ਭਾਰਤ ਨਹੀਂ ਆ ਸਕਿਆ | ਪੀੜਤ ਪਰਿਵਾਰ ਨੇ 15 ਜੁਲਾਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ | ਸੰਤ ਸੀਚੇਵਾਲ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ, ਅਰਮਾਨੀਆਂ ਵਿਚ ਸਬੰਧਿਤ ਅਧਿਕਾਰੀਆਂ ਅਤੇ ਹੋਰ ਏਜੰਸੀਆਂ ਨਾਲ ਲਗਾਤਾਰ ਸੰਪਰਕ ਕਰਕੇ ਮਾਮਲੇ ਦੀ ਪੈਰਵੀ ਕੀਤੀ | ਉਨ੍ਹਾਂ ਦੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ ਸਿਰਫ਼ 16 ਦਿਨਾਂ ਦੇ ਅੰਦਰ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਬਿਨਾਂ ਕਿਸੇ ਖ਼ਰਚੇ ਦੇ ਸੁਰੱਖਿਅਤ ਉਸ ਦੇ ਜੱਦੀ ਪਿੰਡ ਸੰਗੋਜਲਾ ਪਹੁੰਚ ਗਈ | ਜਿਸ ਲਈ ਉਨ੍ਹਾਂ ਭਾਰਤ ਸਰਕਾਰ ਅਤੇ ਅਰਮਾਨੀਆਂ ਵਿਚਲ਼ੀ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ |

ਅਰਮਾਨੀਆਂ ਚ ਸੜਕ ਹਾਦਸੇ ਚ ਮਾਰੇ ਗਏ ਸੰਗੋਜਲਾ ਨਿਵਾਸੀ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਸੰਸਕਾਰ ਕਰਦੇ ਹੋਏ ਪਰਿਵਾਰਿਕ ਮੈਂਬਰ ਅਤੇ ਫਾਈਲ ਫ਼ੋਟੋ | ਤਸਵੀਰ: ਜੋਗਿੰਦਰ ਸਿੰਘ ਜਾਤੀਕੇ ਸੰਨੀ ਕਲਿਆਣ ਚਰਚ ਵਲੋਂ ਮਸੀਹ ਭਲਾਈ ਬੋਰਡ ਦੇ ਨਵਨਿਯੁਕਤ ਚੇਅਰਮੈਨ ਬਲਵਿੰਦਰ ਸਿੰਘ ਦਾ ਸਨਮਾਨ 02-08-2026
ਭੰਡਾਲ ਬੇਟ, 1 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਬੀਤੇ ਦਿਨੀਂ ਵਿਦੇਸ਼ ਅਰਮਾਨੀਆਂ ‘ਚ ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਨੇ ਜੱਦੀ ਪਿੰਡ ਸੰਗੋਜਲਾ ਵਿਖੇ ਕਰ ਦਿੱਤਾ ਗਿਆ | ਮੈਂਬਰ ਪਾਰਲੀਮੈਂਟ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਜਿਵੇਂ ਹੀ ਨੌਜਵਾਨ ਦਾ ਮਿ੍ਤਕ ਸਰੀਰ ਪਿੰਡ ਪਹੁੰਚਿਆ ਤਾਂ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ | ਇਸ ਮੌਕੇ ‘ਤੇ ਜਸਵਿੰਦਰ ਸਿੰਘ ਦੇ ਮਿ੍ਤਕ ਸਰੀਰ ਨੂੰ ਸ਼ਰਧਾਂਜਲੀ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸਕੇ ਸੰਬੰਧੀਆ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਭੇਟ ਕੀਤੀ ਗਈ | ਇਸ ਮੌਕੇ ‘ਤੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਸ਼ਾਮਲ ਸਨ | ਮਿ੍ਤਕ ਦੇ ਛੋਟੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਢਾਈ ਲੱਖ ਦੀ ਵੱਡੀ ਰਕਮ ਵਿਆਜ ‘ਤੇ ਚੁੱਕ ਕੇ ਢਾਈ ਸਾਲ ਪਹਿਲਾਂ ਜਸਵਿੰਦਰ ਸਿੰਘ ਨੰੂ ਰੋਜ਼ੀ ਰੋਟੀ ਕਮਾਉਣ ਲਈ ਭੇਜਿਆ ਸੀ | ਮਿ੍ਤਕ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ 28 ਜੂਨ ਨੂੰ ਅਰਮਾਨੀਆਂ ਵਿਚ ਵਾਪਰੇ ਸੜਕ ਹਾਦਸੇ ਵਿਚ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ | ਹਾਦਸੇ ਤੋਂ ਬਾਅਦ ਪਰਿਵਾਰ ਲਈ ਸਭ ਤੋਂ ਵੱਡੀ ਚੁਣੌਤੀ ਉਸ ਦੀ ਮਿ੍ਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਬਣ ਗਈ ਸੀ | ਜਸਵਿੰਦਰ ਸਿੰਘ ਦੇ ਪਾਸਪੋਰਟ ਦੀ ਮਿਆਦ ਪੁੱਗ ਚੁੱਕੀ ਸੀ ਜਿਸ ਕਾਰਨ ਪ੍ਰਕਿਰਿਆ ਬਹੁਤ ਪੇਚੀਦਾ ਹੁੰਦੀ ਗਈ | ਪਰਿਵਾਰਕ ਮੈਂਬਰਾਂ ਅਨੁਸਾਰ ਮਿ੍ਤਕ ਦੇਹ ਨੂੰ ਭਾਰਤ ਲਿਆਉਣ ਲਈ ਕਰੀਬ 10 ਲੱਖ ਰੁਪਏ ਤੱਕ ਦੇ ਖ਼ਰਚੇ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਹੀ ਫੇਰ ਦਿੱਤਾ ਸੀ | ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਹੁਣ ਭਰਾ ਦੀ ਮੌਤ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ |ਇਸ ਦੁਖਦਾਈ ਘੜੀ ਵਿਚ ਉਨ੍ਹਾਂ ਦੀ ਬਜ਼ੁਰਗ ਮਾਤਾ ਦੀ ਸਿਰਫ਼ ਇੱਕ ਹੀ ਅੰਤਿਮ ਇੱਛਾ ਸੀ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕੇ | ਪਰਿਵਾਰ ਨੇ ਇਹ ਵੀ ਦੱਸਿਆ ਕਿ ਅਗਸਤ 2025 ਵਿਚ ਜਸਵਿੰਦਰ ਸਿੰਘ ਦੇ ਪਿਤਾ ਸ੍ਰੀ ਕੁਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ, ਪਰ ਪਾਸਪੋਰਟ ਦੀ ਮਿਆਦ ਪੁੱਗ ਜਾਣ ਅਤੇ ਆਰਥਿਕ ਮਜਬੂਰੀ ਕਾਰਨ ਉਹ ਆਪਣੇ ਪਿਤਾ ਦੇ ਅੰਤਿਮ ਦਰਸ਼ਨਾਂ ਲਈ ਵੀ ਭਾਰਤ ਨਹੀਂ ਆ ਸਕਿਆ | ਪੀੜਤ ਪਰਿਵਾਰ ਨੇ 15 ਜੁਲਾਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ | ਸੰਤ ਸੀਚੇਵਾਲ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ, ਅਰਮਾਨੀਆਂ ਵਿਚ ਸਬੰਧਿਤ ਅਧਿਕਾਰੀਆਂ ਅਤੇ ਹੋਰ ਏਜੰਸੀਆਂ ਨਾਲ ਲਗਾਤਾਰ ਸੰਪਰਕ ਕਰਕੇ ਮਾਮਲੇ ਦੀ ਪੈਰਵੀ ਕੀਤੀ | ਉਨ੍ਹਾਂ ਦੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ ਸਿਰਫ਼ 16 ਦਿਨਾਂ ਦੇ ਅੰਦਰ ਜਸਵਿੰਦਰ ਸਿੰਘ ਦੀ ਮਿ੍ਤਕ ਦੇਹ ਬਿਨਾਂ ਕਿਸੇ ਖ਼ਰਚੇ ਦੇ ਸੁਰੱਖਿਅਤ ਉਸ ਦੇ ਜੱਦੀ ਪਿੰਡ ਸੰਗੋਜਲਾ ਪਹੁੰਚ ਗਈ | ਜਿਸ ਲਈ ਉਨ੍ਹਾਂ ਭਾਰਤ ਸਰਕਾਰ ਅਤੇ ਅਰਮਾਨੀਆਂ ਵਿਚਲ਼ੀ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ‘ ਇਕ ਸ਼ਾਮ ਸ਼ਿਵ ਕੇ ਨਾਮ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਸੇਚਾਂ ਵਿਖੇ ਬਾਬਾ ਸ਼ਾਹ ਚੈਨ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਤੇ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।