05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐਫ. ਦੇ ਮੈਂਬਰਾਂ ਦੀ ਮੀਟਿੰਗ

ਹੁਸੈਨਪੁਰ, 4 ਅਗਸਤ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ.

ਅਜੀਤ ਡੈਸਕ 05-08-2026
ਹੁਸੈਨਪੁਰ, 4 ਅਗਸਤ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐਫ. ਕਪੂਰਥਲਾ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਜਿੱਥੇ ਸ਼ੁੱਕਰਵਾਰ 7 ਅਗਸਤ ਨੂੰ ਆਰ.ਸੀ.ਐਫ. ਕਰਮਚਾਰੀ ਥਿ੍ਫਟ ਐਂਡ ਕਰੈਡਿਟ ਕੋਆਪਰੇਟਿਵ ਸੁਸਾਇਟੀ ਲਈ ਹੋਣ ਵਾਲੀਆਂ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਉੱਥੇ ਸੰਗਠਨ ਦੇ ਵੱਡੀ ਗਿਣਤੀ ਵਿਚ ਪ੍ਰਾਇਮਰੀ ਮੈਂਬਰਾਂ ਨੇ, ਜੋ ਕਿ ਆਮ ਮੀਟਿੰਗ ਵਿਚ ਸ਼ਾਮਲ ਹੋਏ ਨੇ ਸੀਨੀਅਰ ਉਪ ਪ੍ਰਧਾਨ ਜਸਪਾਲ ਸਿੰਘ ਨੂੰ ਰਾਖਵੀਂ ਸੀਟ ਲਈ ਆਪਣੇ ਉਮੀਦਵਾਰ ਵਜੋਂ ਸਮਰਥਨ ਦੇਣ ਲਈ ਆਪਣੇ ਹੱਥ ਖੜ੍ਹੇ ਕੀਤੇ | ਐਸੋਸੀਏਸ਼ਨ ਨੇ ਸਾਰੇ ਐਸ.ਸੀ.ਐਸ.ਟੀ. ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਨੀਅਰ ਉਪ ਪ੍ਰਧਾਨ ਜਸਪਾਲ ਸਿੰਘ ਨੂੰ ਕਾਮਯਾਬ ਕਰਨ ਲਈ ਅਤੇ ਸੰਗਠਨ ਦਾ ਝੰਡਾ ਉੱਚਾ ਰੱਖਣ ਲਈ ਸੰਗਠਨ ਦੀ ਏਕਤਾ ਬਹੁਤ ਜ਼ਰੂਰੀ ਹੈ | ਇਸ ਆਮ ਮੀਟਿੰਗ ਦੀ ਪ੍ਰਧਾਨਗੀ ਇੰਜੀਨੀਅਰ ਜੀਤ ਸਿੰਘ ਜ਼ੋਨਲ ਪ੍ਰਧਾਨ ਨੇ ਕੀਤੀ | ਮੰਚ ਸੰਚਾਲਨ ਆਰ.ਸੀ. ਮੀਣਾ ਜ਼ੋਨਲ ਸਕੱਤਰ ਅਤੇ ਜ਼ੋਨਲ ਕਾਰਜਕਾਰੀ ਪ੍ਰਧਾਨ ਸੋਹਣ ਬੈਠਾ ਨੇ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮੈਸਨ ਪਰਿਵਾਰ ਨੂੰ ਸਦਮਾ-ਅਜੈਬ ਸਿੰਘ ਜਰਮਨੀ ਦਾ ਦਿਹਾਂਤ ਅਗਲੀ ਖ਼ਬਰ ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਮੁਲਤਵੀ ਜੇ.ਐਮ.ਡੀ.ਪਰਿਵਾਰ ਭੁਲੱਥ ਵੱਲੋਂ ਮਨਾਇਆ ਤੀਜ ਦਾ ਤਿਉਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।