05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੈਸਨ ਪਰਿਵਾਰ ਨੂੰ ਸਦਮਾ-ਅਜੈਬ ਸਿੰਘ ਜਰਮਨੀ ਦਾ ਦਿਹਾਂਤ

ਤਲਵੰਡੀ ਚੌਧਰੀਆਂ, 4 ਅਗਸਤ (ਪਰਸਨ ਲਾਲ ਭੋਲਾ)-ਸਵ. ਚਮਨ ਲਾਲ ਦੇ ਛੋਟੇ ਭਰਾ, ਰੁਪਿੰਦਰਜੀਤ ਸਿੰਘ ਸੇਠੀ ਦੇ ਚਾਚਾ ਸੁਖਦੇਵ ਲਾਲ ਸ਼ਾਹ ਬਲਾਕ ਚੇਅਰਮੈਨ ਸਵਰਨ ਜਾਤੀ ਸੁਲਤਾਨਪੁਰ ਲੋਧੀ ਅਤੇ ਮੱਖਣਪਾਲ ਮੈਸਨ ਦੇ ਤਾਏ ਦੇ ਪੁੱਤਰ ਭਰਾ ਅਜੈਬ ਸਿੰਘ ਜਰਮਨ ਦਾ ਅੱਜ ਸਾਈਲੈਂਟ ਅਟੈਕ ਕਾਰਨ ਦਿਹਾਂਤ ਹੋ ਗਿਆ | ਅਜੈਬ ਸਿੰਘ ਜਰਮਨ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਲੜਕੇ ਅਤੇ ਦੋ ਲੜਕੀਆਂ ਛੱਡ ਗਏ ਹਨ | ਉਹ 65 ਵਰਿ੍ਆ ਦੇ ਸਨ | ਉਨ੍ਹਾਂ ਦੀ ਹੋਈ ਅਚਨਚੇਤ ਮੌਤ ਦੀ ਖ਼ਬਰ ਅੱਗ ਵਾਂਗ ਇਲਾਕੇ ਵਿਚ ਫੈਲ ਗਈ | ਪਰਿਵਾਰ ਰੋਂਦਾ ਦੇਖਿਆ ਨਹੀਂ ਸੀ ਜਾ ਰਿਹਾ | ਉਨ੍ਹਾਂ ਦੀ ਹੋਈ ਅਚਨਚੇਤ ਮੌਤ ’ਤੇ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ ਸਾਬਕਾ ਐਮ.

ਅਜਾਇਬ ਸਿੰਘ ਜਰਮਨ ਦੀ ਤਸਵੀਰ | 05-08-2026
ਤਲਵੰਡੀ ਚੌਧਰੀਆਂ, 4 ਅਗਸਤ (ਪਰਸਨ ਲਾਲ ਭੋਲਾ)-ਸਵ. ਚਮਨ ਲਾਲ ਦੇ ਛੋਟੇ ਭਰਾ, ਰੁਪਿੰਦਰਜੀਤ ਸਿੰਘ ਸੇਠੀ ਦੇ ਚਾਚਾ ਸੁਖਦੇਵ ਲਾਲ ਸ਼ਾਹ ਬਲਾਕ ਚੇਅਰਮੈਨ ਸਵਰਨ ਜਾਤੀ ਸੁਲਤਾਨਪੁਰ ਲੋਧੀ ਅਤੇ ਮੱਖਣਪਾਲ ਮੈਸਨ ਦੇ ਤਾਏ ਦੇ ਪੁੱਤਰ ਭਰਾ ਅਜੈਬ ਸਿੰਘ ਜਰਮਨ ਦਾ ਅੱਜ ਸਾਈਲੈਂਟ ਅਟੈਕ ਕਾਰਨ ਦਿਹਾਂਤ ਹੋ ਗਿਆ | ਅਜੈਬ ਸਿੰਘ ਜਰਮਨ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਦੋ ਲੜਕੇ ਅਤੇ ਦੋ ਲੜਕੀਆਂ ਛੱਡ ਗਏ ਹਨ | ਉਹ 65 ਵਰਿ੍ਆ ਦੇ ਸਨ | ਉਨ੍ਹਾਂ ਦੀ ਹੋਈ ਅਚਨਚੇਤ ਮੌਤ ਦੀ ਖ਼ਬਰ ਅੱਗ ਵਾਂਗ ਇਲਾਕੇ ਵਿਚ ਫੈਲ ਗਈ | ਪਰਿਵਾਰ ਰੋਂਦਾ ਦੇਖਿਆ ਨਹੀਂ ਸੀ ਜਾ ਰਿਹਾ | ਉਨ੍ਹਾਂ ਦੀ ਹੋਈ ਅਚਨਚੇਤ ਮੌਤ ’ਤੇ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ ਸਾਬਕਾ ਐਮ.ਐਲ.ਏ. ਸੁਲਤਾਨਪੁਰ ਲੋਧੀ, ਪ੍ਰਦੀਪ ਸਿੰਘ ਥਿੰਦ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ, ਬਲਾਕ ਸੰਮਤੀ ਮੈਂਬਰ ਅਤੇ ਨੰਬਰਦਾਰ ਪਲਵਿੰਦਰ ਸਿੰਘ ਭਿੰਦਾ, ਆਪ ਆਗੂ ਜੱਸ ਕਮਲ ਸਿੰਘ, ਬਲਜੀਤ ਸਿੰਘ ਬਾਜਵਾ ਮਾਸਟਰ ਬਲਵਿੰਦਰ ਸਿੰਘ, ਜਸਵੰਤ ਸਿੰਘ ਭੋਲਾ, ਡਾਕਟਰ ਬਲਵਿੰਦਰ ਸਿੰਘ, ਮਨਜੀਤ ਸਿੰਘ ਬੱਬ, ਤੀਰਥ ਸਿੰਘ ਚਾਨਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ , ਬਲਜੀਤ ਸਿੰਘ ਬੱਲੀ, ਬਲਵਿੰਦਰ ਸਿੰਘ ਤੁੜ, ਪ੍ਰਮੋਦ ਕੁਮਾਰ ਸ਼ਾਹ,ਸੁਦੇਸ਼ ਕੁਮਾਰ ਸ਼ਰਮਾ ਪੰਜਾਬ ਪੁਲਿਸ, ਅਸ਼ੋਕ ਕੁਮਾਰ ਸ਼ਰਮਾ, ਹਰਦਿਆਲ ਸਿੰਘ ਆਰ.ਸੀ.ਐਫ., ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ ਫ਼ੌਜੀ, ਰਣਜੀਤ ਰਾਣਾ ਕਬੱਡੀ ਪ੍ਰਮੋਟਰ, ਕਮਲ ਕੁਮਾਰ ਬਿੱਟੂ, ਸਿਕੰਦਰ ਰਿੱਕੀ, ਪਰਮਿੰਦਰ ਸਿੰਘ ਪੱਪੂ, ਬਲਜੀਤ ਸਿੰਘ ਬਿੱਟੂ, ਪ੍ਰਦੀਪ ਸਹਿਗਲ, ਬਾਵਾ ਸੂਦ, ਲਾਹੌਰ ਜਿਮ, ਰਕੇਸ਼ ਕੁਮਾਰ ਰੌਕੀ, ਜਸਬੀਰ ਸਿੰਘ ਗੋਪੀਪੁਰੀਆ, ਰੇਸ਼ਮ ਸਿੰਘ ਰੌਣਕੀ ਪੰਜਾਬ ਪੁਲਿਸ, ਮਨਜੀਤ ਸਿੰਘ ਲਾਲੀ , ਹਰਜੀਤ ਸਿੰਘ ਰਾਣਾ ਸੁਆਮੀ, ਦਵਿੰਦਰ ਸਿੰਘ ਓਠੀ, ਸਤਨਾਮ ਸਿੰਘ ਸਾਬੀ ਮੈਂਬਰ, ਜਸਪਾਲ ਸਿੰਘ, ਦਰਸ਼ਨ ਸਿੰਘ ਸੰਧੂ ਦੋਵੇਂ ਡਾਇਰੈਕਟਰ, ਜਸਵਿੰਦਰ ਸਿੰਘ ਸੋਨੂੰ, ਜਤਿੰਦਰ ਸਿੰਘ ਸੰਧੂ ਆਦਿ ਨੇ ਕਿਹਾ ਕਿ ਅਜੈਬ ਸਿੰਘ ਜਰਮਨ ਇੱਕ ਸਮਾਜ ਸੇਵੀ ਹੀ ਨਹੀਂ ਸਗੋਂ ਜੋੜ ਮੇਲਿਆਂ ਦਾ ਸ਼ਿੰਗਾਰ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵੱਡੇ ਬੇਟੇ ਦੇ ਬਾਹਰੋਂ ਆਉਣ ’ਤੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ -ਮਾਸਟਰ ਮਹਿੰਦਰ ਸਿੰਘ ਬਾਜਵਾ ਅਗਲੀ ਖ਼ਬਰ ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐਫ. ਦੇ ਮੈਂਬਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।