05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭੋਗ ’ਤੇ ਵਿਸ਼ੇਸ਼ -ਮਾਸਟਰ ਮਹਿੰਦਰ ਸਿੰਘ ਬਾਜਵਾ

ਤਲਵੰਡੀ ਚੌਧਰੀਆਂ-ਚਾਹੇ ਕੋਈ ਆਮ ਆਦਮੀ ਹੋਵੇ ਜਾਂ ਅਧਿਆਪਕ ਜਿਸ ਨਾਲ ਤੁਰੇ ਉਸ ਨਾਲ ਪੂਰੀ ਨਿਭਾਈ | ਮਹਿੰਦਰ ਸਿੰਘ ਬਾਜਵਾ ਦਾ ਜਨਮ 1 ਅਪ੍ਰੈਲ 1938 ਨੂੰ ਪਿਤਾ ਹਰੀ ਸਿੰਘ ਅਤੇ ਮਾਤਾ ਤੇਜ ਕੌਰ ਦੀ ਕੁੱਖੋਂ ਪਿੰਡ ਪੰਜ ਗੁਰਾਈ ਤਹਿਸੀਲ ਨਾਰੋਵਾਲ ਜਿਲਾ ਸਿਆਲਕੋਟ ਪਾਕਿਸਤਾਨ ਵਿਚ ਹੋਇਆ | ਆਪ ਦੇ ਪਿਤਾ ਸਰਕਾਰੀ ਡਾਕਖ਼ਾਨੇ ਨਾਰੋਵਾਲ ਵਿਚ ਬਤੌਰ ਪੋਸਟਮਾਰਟਮ ਨੌਕਰੀ ਕਰਦੇ ਸਨ | ਦੇਸ਼ ਦੀ ਵੰਡ ਉਪਰੰਤ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੁਖਾਲਾ ਆ ਗਿਆ | ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਘੁਮਾਣ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ | ਹਾਲਤ ਨੂੰ ਮੁੱਖ ਰੱਖਦਿਆਂ ਪਰਿਵਾਰ 1955 ਵਿਚ ਪਿੰਡ ਮਸੀਤਾਂ ਜ਼ਿਲ੍ਹਾ ਕਪੂਰਥਲਾ ਆਪਣੇ ਮਾਮਾ ਦੇਸਰਾਜ ਚੌਧਰੀ ਪਾਸ ਆ ਗਏ | ਇੱਥੇ ਰਹਿੰਦਿਆਂ ਬਾਜਵਾ ਨੇ ਐਫ. ਏ ਦੀ ਪੜ੍ਹਾਈ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਤੋਂ ਕੀਤੀ | ਅੱਗੇ ਪੜ੍ਹਾਈ ਕਰਨ ਦੀ ਤਰਜੀਹ ਨੂੰ ਛੱਡ ਕੇ ਉਨ੍ਹਾਂ ਨੇ ਰੋਜ਼ੀ ਰੋਟੀ ਨੂੰ ਮੁੱਖ ਰੱਖਦਿਆਂ ਸੁਲਤਾਨਪੁਰ ਲੋਧੀ ਤੋਂ ਅਧਿਆਪਕ ਟ੍ਰੇਨਿੰਗ ਕੀਤੀ | ਆਪ ਦੀ ਪਹਿਲੀ ਪੁਆਇੰਟਮੈਂਟ ਫਗਵਾੜਾ ਵਿਖੇ ਹੋਈ | ਫਿਰ ਪਿੰਡ ਨੂਰੋਵਾਲ, ਜਾਰਜਪੁਰ, ਤਲਵੰਡੀ ਚੌਧਰੀਆਂ ਤੇ ਬਤੌਰ ਹੈੱਡ ਟੀਚਰ ਉੱਚਾ ਬੋਹੜ ਵਾਲਾ ਸਕੂਲ ਵਿਖੇ ਉਨ੍ਹਾਂ ਅਧਿਆਪਨ ਦੀਆਂ ਸੇਵਾਵਾਂ ਨਿਭਾਈਆਂ | ਵਿਭਾਗ ਨੇ ਬਤੌਰ ਸੈਂਟਰ ਹੈੱਡ ਟੀਚਰ ਟਿੱਬਾ ਸੈਂਟਰ ਵਿਖੇ ਲਾਇਆ ਗਿਆ | ਜਿੱਥੋਂ ਆਪ 1996 ਵਿਚ ਸੇਵਾ ਮੁਕਤ ਹੋਏ | ਅਧਿਆਪਨ ਕਿੱਤੇ ਵਿਚ ਜਿੱਥੇ ਆਪ ਨੇ ਵਿਦਿਆਰਥੀਆਂ ਨਾਲ ਨਿਆਂ ਕੀਤਾ ਉੱਥੇ ਅਧਿਆਪਕ ਸਾਥੀਆਂ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਆਪਣੀ ਸਾਥੀਆਂ ਸਮੇਤ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਵਿਚ ਮੋਹਰਲੀਆਂ ਸਫ਼ਾ ਵਿਚ ਕੰਮ ਕਰਦੇ ਰਹੇ | ਕੇਂਦਰ ਸਰਕਾਰ ਵੱਲੋਂ 1988 ਵਿਚ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਮਸੀਤਾਂ ਵਿਖੇ ਖੋਲਿ੍ਆ ਗਿਆ | ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਵੀਸੀ ਕਮੇਟੀ ਦੇ ਹੁਣ ਤੱਕ ਸੀਨੀਅਰ ਮੈਂਬਰ ਰਹੇ | ਸਕੂਲ ਦੀ ਹਰ ਮੁਸ਼ਕਿਲ ਵਿਚ ਉਨ੍ਹਾਂ ਪਿ੍ੰਸੀਪਲ ਨੂੰ ਸਾਥ ਦਿੱਤਾ | ਸਮਾਜ ਸੇਵੀ ਦੇ ਨਾਲ ਨਾਲ ਉਹ ਇੱਕ ਲੇਖਕ ਵੀ ਸਨ | ਉਨ੍ਹਾਂ ਦੀ ਕਲਮ ਤੋਂ ਮਖਮਲੀ ਰਸਤੇ,ਕਸ਼ਮਕਸ਼ ਜ਼ਿੰਦਗੀ ਦੋ ਕਿਤਾਬਾਂ ਛਪ ਚੁੱਕੀਆਂ ਹਨ ਜਦਕਿ ਤੀਜੀ ਕਿਤਾਬ ਅਜੇ ਛਪਾਈ ਅਧੀਨ ਹੈ | 1962 ਵਿਚ ਮਹਿੰਦਰ ਸਿੰਘ ਦੀ ਸ਼ਾਦੀ ਬੀਬੀ ਹਰਭਜਨ ਕੌਰ ਨਾਲ ਜਿਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰ ਕੇ ਹੋਈ | ਆਪ ਦੇ ਘਰ ਦੋ ਲੜਕੇ ਹਰਜੀਤ ਸਿੰਘ ਬਾਜਵਾ ਅਤੇ ਨਰਿੰਦਰ ਸਿੰਘ ਬਾਜਵਾ ਹੋਏ ਬੀਬੀ ਹਰਭਜਨ ਕੌਰ ਨੇ ਦੇ ਸਹਿਯੋਗ ਨਾਲ ਮਹਿੰਦਰ ਸਿੰਘ ਬਾਜਵਾ ਨੇ ਜਿੱਥੇ ਬੱਚਿਆਂ ਦੀ ਚੰਗੀ ਸਾਂਭ ਸੰਭਾਲ ਕੀਤੀ ਉੱਥੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ | ਇਸ ਹਰੇ ਭਰੇ ਬਗੀਚੇ ਵਿਚ ਫ਼ੁਲ ਹਰਜੀਤ ਸਿੰਘ ਬਾਜਵਾ ਆਪਣੀ ਪੰਜਾਬ ਪੁਲਿਸ ਸਰਵਿਸ ਕਰਕੇ ਸੇਵਾ ਮੁਕਤ ਹੋਏ ਹਨ ਅਤੇ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਵਿਖੇ ਰਹਿ ਰਹੇ ਹਨ | ਨਰਿੰਦਰ ਸਿੰਘ ਬਾਜਵਾ ਬਤੌਰ ਪੀਟੀਆਈ ਸੇਵਾ ਮੁਕਤ ਹੋਏ ਹਨ ਅਤੇ ਆਪਣੇ ਪਰਿਵਾਰ ਨਾਲ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਹਨ | ਆਓ ਸਾਰੇ ਸੱਜਣ ਮਿੱਤਰ ਮਹਿੰਦਰ ਸਿੰਘ ਬਾਜਵਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਈਏ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰੀਏ |

ਸਵ. ਮਾਸਟਰ ਮਹਿੰਦਰ ਸਿੰਘ ਬਾਜਵਾ ਦੀ ਤਸਵੀਰ | 05-08-2026
ਤਲਵੰਡੀ ਚੌਧਰੀਆਂ-ਚਾਹੇ ਕੋਈ ਆਮ ਆਦਮੀ ਹੋਵੇ ਜਾਂ ਅਧਿਆਪਕ ਜਿਸ ਨਾਲ ਤੁਰੇ ਉਸ ਨਾਲ ਪੂਰੀ ਨਿਭਾਈ | ਮਹਿੰਦਰ ਸਿੰਘ ਬਾਜਵਾ ਦਾ ਜਨਮ 1 ਅਪ੍ਰੈਲ 1938 ਨੂੰ ਪਿਤਾ ਹਰੀ ਸਿੰਘ ਅਤੇ ਮਾਤਾ ਤੇਜ ਕੌਰ ਦੀ ਕੁੱਖੋਂ ਪਿੰਡ ਪੰਜ ਗੁਰਾਈ ਤਹਿਸੀਲ ਨਾਰੋਵਾਲ ਜਿਲਾ ਸਿਆਲਕੋਟ ਪਾਕਿਸਤਾਨ ਵਿਚ ਹੋਇਆ | ਆਪ ਦੇ ਪਿਤਾ ਸਰਕਾਰੀ ਡਾਕਖ਼ਾਨੇ ਨਾਰੋਵਾਲ ਵਿਚ ਬਤੌਰ ਪੋਸਟਮਾਰਟਮ ਨੌਕਰੀ ਕਰਦੇ ਸਨ | ਦੇਸ਼ ਦੀ ਵੰਡ ਉਪਰੰਤ ਪਰਿਵਾਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੁਖਾਲਾ ਆ ਗਿਆ | ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਘੁਮਾਣ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ | ਹਾਲਤ ਨੂੰ ਮੁੱਖ ਰੱਖਦਿਆਂ ਪਰਿਵਾਰ 1955 ਵਿਚ ਪਿੰਡ ਮਸੀਤਾਂ ਜ਼ਿਲ੍ਹਾ ਕਪੂਰਥਲਾ ਆਪਣੇ ਮਾਮਾ ਦੇਸਰਾਜ ਚੌਧਰੀ ਪਾਸ ਆ ਗਏ | ਇੱਥੇ ਰਹਿੰਦਿਆਂ ਬਾਜਵਾ ਨੇ ਐਫ.ਏ ਦੀ ਪੜ੍ਹਾਈ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਤੋਂ ਕੀਤੀ | ਅੱਗੇ ਪੜ੍ਹਾਈ ਕਰਨ ਦੀ ਤਰਜੀਹ ਨੂੰ ਛੱਡ ਕੇ ਉਨ੍ਹਾਂ ਨੇ ਰੋਜ਼ੀ ਰੋਟੀ ਨੂੰ ਮੁੱਖ ਰੱਖਦਿਆਂ ਸੁਲਤਾਨਪੁਰ ਲੋਧੀ ਤੋਂ ਅਧਿਆਪਕ ਟ੍ਰੇਨਿੰਗ ਕੀਤੀ | ਆਪ ਦੀ ਪਹਿਲੀ ਪੁਆਇੰਟਮੈਂਟ ਫਗਵਾੜਾ ਵਿਖੇ ਹੋਈ | ਫਿਰ ਪਿੰਡ ਨੂਰੋਵਾਲ, ਜਾਰਜਪੁਰ, ਤਲਵੰਡੀ ਚੌਧਰੀਆਂ ਤੇ ਬਤੌਰ ਹੈੱਡ ਟੀਚਰ ਉੱਚਾ ਬੋਹੜ ਵਾਲਾ ਸਕੂਲ ਵਿਖੇ ਉਨ੍ਹਾਂ ਅਧਿਆਪਨ ਦੀਆਂ ਸੇਵਾਵਾਂ ਨਿਭਾਈਆਂ | ਵਿਭਾਗ ਨੇ ਬਤੌਰ ਸੈਂਟਰ ਹੈੱਡ ਟੀਚਰ ਟਿੱਬਾ ਸੈਂਟਰ ਵਿਖੇ ਲਾਇਆ ਗਿਆ | ਜਿੱਥੋਂ ਆਪ 1996 ਵਿਚ ਸੇਵਾ ਮੁਕਤ ਹੋਏ | ਅਧਿਆਪਨ ਕਿੱਤੇ ਵਿਚ ਜਿੱਥੇ ਆਪ ਨੇ ਵਿਦਿਆਰਥੀਆਂ ਨਾਲ ਨਿਆਂ ਕੀਤਾ ਉੱਥੇ ਅਧਿਆਪਕ ਸਾਥੀਆਂ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਆਪਣੀ ਸਾਥੀਆਂ ਸਮੇਤ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਵਿਚ ਮੋਹਰਲੀਆਂ ਸਫ਼ਾ ਵਿਚ ਕੰਮ ਕਰਦੇ ਰਹੇ | ਕੇਂਦਰ ਸਰਕਾਰ ਵੱਲੋਂ 1988 ਵਿਚ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਮਸੀਤਾਂ ਵਿਖੇ ਖੋਲਿ੍ਆ ਗਿਆ | ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਵੀਸੀ ਕਮੇਟੀ ਦੇ ਹੁਣ ਤੱਕ ਸੀਨੀਅਰ ਮੈਂਬਰ ਰਹੇ | ਸਕੂਲ ਦੀ ਹਰ ਮੁਸ਼ਕਿਲ ਵਿਚ ਉਨ੍ਹਾਂ ਪਿ੍ੰਸੀਪਲ ਨੂੰ ਸਾਥ ਦਿੱਤਾ | ਸਮਾਜ ਸੇਵੀ ਦੇ ਨਾਲ ਨਾਲ ਉਹ ਇੱਕ ਲੇਖਕ ਵੀ ਸਨ | ਉਨ੍ਹਾਂ ਦੀ ਕਲਮ ਤੋਂ ਮਖਮਲੀ ਰਸਤੇ,ਕਸ਼ਮਕਸ਼ ਜ਼ਿੰਦਗੀ ਦੋ ਕਿਤਾਬਾਂ ਛਪ ਚੁੱਕੀਆਂ ਹਨ ਜਦਕਿ ਤੀਜੀ ਕਿਤਾਬ ਅਜੇ ਛਪਾਈ ਅਧੀਨ ਹੈ | 1962 ਵਿਚ ਮਹਿੰਦਰ ਸਿੰਘ ਦੀ ਸ਼ਾਦੀ ਬੀਬੀ ਹਰਭਜਨ ਕੌਰ ਨਾਲ ਜਿਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰ ਕੇ ਹੋਈ | ਆਪ ਦੇ ਘਰ ਦੋ ਲੜਕੇ ਹਰਜੀਤ ਸਿੰਘ ਬਾਜਵਾ ਅਤੇ ਨਰਿੰਦਰ ਸਿੰਘ ਬਾਜਵਾ ਹੋਏ ਬੀਬੀ ਹਰਭਜਨ ਕੌਰ ਨੇ ਦੇ ਸਹਿਯੋਗ ਨਾਲ ਮਹਿੰਦਰ ਸਿੰਘ ਬਾਜਵਾ ਨੇ ਜਿੱਥੇ ਬੱਚਿਆਂ ਦੀ ਚੰਗੀ ਸਾਂਭ ਸੰਭਾਲ ਕੀਤੀ ਉੱਥੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ | ਇਸ ਹਰੇ ਭਰੇ ਬਗੀਚੇ ਵਿਚ ਫ਼ੁਲ ਹਰਜੀਤ ਸਿੰਘ ਬਾਜਵਾ ਆਪਣੀ ਪੰਜਾਬ ਪੁਲਿਸ ਸਰਵਿਸ ਕਰਕੇ ਸੇਵਾ ਮੁਕਤ ਹੋਏ ਹਨ ਅਤੇ ਆਪਣੇ ਪਰਿਵਾਰ ਸਮੇਤ ਅੰਮਿ੍ਤਸਰ ਵਿਖੇ ਰਹਿ ਰਹੇ ਹਨ | ਨਰਿੰਦਰ ਸਿੰਘ ਬਾਜਵਾ ਬਤੌਰ ਪੀਟੀਆਈ ਸੇਵਾ ਮੁਕਤ ਹੋਏ ਹਨ ਅਤੇ ਆਪਣੇ ਪਰਿਵਾਰ ਨਾਲ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਹਨ | ਆਓ ਸਾਰੇ ਸੱਜਣ ਮਿੱਤਰ ਮਹਿੰਦਰ ਸਿੰਘ ਬਾਜਵਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਈਏ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰੀਏ |
ਪਿਛਲੀ ਖ਼ਬਰ ਪਵਿੱਤਰ ਵੇਈਂ ਕਿਨਾਰੇ ਲੁੱਟ ਖੋਹ ਕਰਨ ਵਾਲ਼ੇ ਗੈਂਗ ਦਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੀਤਾ ਪਰਦਾਫਾਸ਼ ਹਥਿਆਰਾਂ ਸਮੇਤ 4... ਅਗਲੀ ਖ਼ਬਰ ਮੈਸਨ ਪਰਿਵਾਰ ਨੂੰ ਸਦਮਾ-ਅਜੈਬ ਸਿੰਘ ਜਰਮਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।