ਕਾਲਾ ਸੰਘਿਆਂ ਦੇ ਨਕਸਲੀ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ 8 ਸਤੰਬਰ ਨੂੰ ਕਰਨ ਦਾ ਫ਼ੈਸਲਾ
ਕਾਲਾ ਸੰਘਿਆਂ, 10 ਅਗਸਤ (ਬਲਜੀਤ ਸਿੰਘ ਸੰਘਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਇਲਾਕਾ ਕਾਲਾ ਸੰਘਿਆਂ ਦੀ ਮੀਟਿੰਗ ਜਥੇਦਾਰ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ‘ਚ ਇਲਾਕੇ ਭਰ ਤੋਂ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਸਭ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਾਥੀ ਹਰਦੇਵ ਸਿੰਘ ਸੰਧੂ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੂੰ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜਥੇਬੰਦੀ ਦੇ ਸੂਬਾ ਸਕੱਤਰ ਰਛਪਾਲ ਸਿੰਘ ਨੇ ਸਾਥੀ ਸੰਧੂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਹਮੇਸ਼ਾ ਲੜਦੇ ਰਹੇ | ਮੀਟਿੰਗ ਦੌਰਾਨ ਕਾਲਾ ਸੰਘਿਆਂ ਦੇ ਨਕਸਲੀ ਸ਼ਹੀਦਾਂ ਦੀ ਯਾਦ ਵਿਚ 8 ਸਤੰਬਰ ਨੂੰ ਸ਼ਹੀਦੀ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਗਿਆ | ਜਿਸ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਗਈਆਂ | ਇਸ ਮੌਕੇ ਤੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਰਛਪਾਲ ਸਿੰਘ, ਸੂਬਾ ਕਾਰਜਕਾਰੀ ਪ੍ਰਧਾਨ ਮਨਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਰੱਤੜਾ, ਫੌਜਾ ਸਿੰਘ ਖਿਜਰਪੁਰ, ਮਾਸਟਰ ਪਰਸਨ ਲਾਲ, ਭਗਵੰਤ ਸਿੰਘ ਲੱਖਣ ਕਲਾਂ, ਗੁਰਮੀਤ ਸਿੰਘ ਮੰਡੇਰ, ਕੁਲਵਿੰਦਰ ਸਿੰਘ ਚੰਦੀ, ਕਾਮਰੇਡ ਪਰਗਣ ਸਿੰਘ, ਜੋਰਾ ਸਿੰਘ, ਘੁੱਗਾ, ਕੁਲਦੀਪ ਲੂੰਬਾ, ਪਰਮਜੀਤ ਸਿੰਘ, ਜੱਸਾ ਚਮਿਆਰਾ ਆਦਿ ਵੀ ਹਾਜ਼ਰ ਸਨ |