12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਿਜੀਟਲ ਐਜੂਕੇਸ਼ਨ ਯੂਨੀਵਰਸਿਟੀ ਬਿੱਲ ਨਾਲ ਪੰਜਾਬ ਦੀ ਜਵਾਨੀ ਦੀ ਲੁੱਟ ਹੋਵੇਗੀ-ਰਾਣਾ ਇੰਦਰਪ੍ਰਤਾਪ ਸਿੰਘ

ਸੁਲਤਾਨਪੁਰ ਲੋਧੀ, 11 ਅਗਸਤ (ਥਿੰਦ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਲਿਆਂਦੇ ਗਏ ਡਿਜੀਟਲ ਐਜੂਕੇਸ਼ਨ ਯੂਨੀਵਰਸਿਟੀ ਬਿੱਲ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬ ਵਿਚੋਂ ਉੱਚ ਪੱਧਰ ਦੀ ਸਿੱਖਿਆ ਦਾ ਮਿਆਰ ਹੇਠਾਂ ਡਿੱਗੇਗਾ | ਇਸ ਨਾਲ ਵਿਦਿਆਰਥੀਆਂ ਦੀ ਵੱਡੇ ਪੱਧਰ ’ਤੇ ਲੁੱਟ ਹੋਵੇਗੀ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿਚ ਲਿਆਂਦੇ ਗਏ ਡਿਜੀਟਲ ਐਜੂਕੇਸ਼ਨ ਯੂਨੀਵਰਸਿਟੀ ਬਿੱਲ ਉੱਪਰ 117 ਵਿਧਾਇਕਾਂ ਵਿਚੋਂ ਸਿਰਫ਼ 3 ਵਿਧਾਇਕ ਹੀ ਬੋਲ ਸਕੇ ਹਨ |ਜਦ ਕਿ ਬਾਕੀ ਵਿਧਾਇਕਾਂ ਤੇ ਮੰਤਰੀਆਂ ਨੇ ਇਸ ਨੂੰ ਪੜਿ੍ਆ ਹੀ ਨਹੀਂ, ਜਦਕਿ ਮੈਨੂੰ ਇਸ ਬਿੱਲ ਉੱਪਰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਕਿਹਾ ਕਿ ਇੰਜੀਨੀਅਰਿੰਗ, ਮੈਡੀਕਲ ਅਤੇ ਪੈਰਾ ਮੈਡੀਕਲ ਦੀ ਸਿੱਖਿਆ ਆਨਲਾਈਨ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ,ਜਦ ਕਿ ਭਾਰਤ ਸਰਕਾਰ ਦਾ 2020 ਦਾ ਰੈਗੂਲੇਸ਼ਨ ਐਜੂਕੇਸ਼ਨ ਐਕਟ ਇਸ ਨੂੰ ਆਗਿਆ ਨਹੀਂ ਦਿੰਦਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਇਸ ਬਿੱਲ ਨੂੰ ਕਿਸ ਤਰ੍ਹਾਂ ਪਾਸ ਕਰਵਾ ਰਹੀ ਹੈ |ਇਸ ਨਾਲ ਪੰਜਾਬ ਦੀ ਜਵਾਨੀ ਦੀ ਵੱਡੇ ਪੱਧਰ ਤੇ ਲੁੱਟ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਜਿਹੜੀ ਸਿੱਖਿਆ ਪੈ੍ਰਕਟੀਕਲ ਹੀ ਦਿੱਤੀ ਜਾ ਸਕਦੀ ਹੋਵੇ,ਉਸ ਨੂੰ ਤੁਸੀਂ ਆਨਲਾਈਨ ਕਿਸ ਤਰ੍ਹਾਂ ਮੁਹੱਈਆ ਕਰਵਾ ਸਕਦੇ ਹੋ | ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿੱਲ ਦਾ ਡਟ ਕੇ ਵਿਰੋਧ ਕਰਨ ਤਾਂ ਜੋ ਪ੍ਰਾਈਵੇਟ ਡਿਜੀਟਲ ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਲੁੱਟ ਨਾ ਕਰ ਸਕਣ |

ਰਾਣਾ ਇੰਦਰ ਪ੍ਰਤਾਪ ਸਿੰਘ ਦੀ ਤਸਵੀਰ | 12-08-2026

ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਅਕਸ਼ਿਤ ਬੇਹਰਾ ਨੇ ਸੀ.ਬੀ.ਐਸ.ਈ. ਨੈਸ਼ਨਲ ਅਥਲੈਟਿਕ ਮੀਟ ਲਈ ਕੁਆਲੀਫ਼ਾਈ ਕੀਤਾ ਅਗਲੀ ਖ਼ਬਰ ਪਿੰਡ ਬਜਾਜ ਤੋਂ ਧਾਰਮਿਕ ਯਾਤਰਾ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।