12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰਾਸ਼ਨ ਵੰਡ ਪ੍ਰਣਾਲੀ ਨੂੰ ਆਧੁਨਿਕ ਕਰਨ ਦੀ ਲੋੜ, ਪਰਚੀਆਂ ਦੇ ਵਧੇ ਬੋਝ ਨੇ ਕਾਰਡ ਧਾਰਕਾਂ ਤੇ ਡੀਪੂ ਹੋਲਡਰਾਂ ਦੀ ਵਧਾਈ ਪ੍ਰੇਸ਼ਾਨੀ

ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ 2026-27 ਦੇ ਸੈਸ਼ਨ ਵਿਚ 10+1 ਵਿਚ ਦਾਖਲ ਹੋਏ ਆਰਟਸ, ਕਾਮਰਸ ਅਤੇ ਆਈ. ਟੀ.

ਨਡਾਲਾ ਵਿਖੇ ਰਾਸ਼ਨ ਲੈਣ ਲਈ ਆਪਣਾ ਪਰਚੀ ਕੱਟਣ ਦਾ ਇੰਤਜ਼ਾਰ ਕਰਦੇ ਹੋਏ ਲੋਕ | ਤਸਵੀਰ. ਰਘਬਿੰਦਰ ਸਿੰਘ ਹਿੰਦੂ ਕੰਨਿਆ ਕਾਲਜ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਜਾਣ ਪਹਿਚਾਣ ਲਈ ਕਰਵਾਇਆ ਸਮਾਗਮ 12-08-2026
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ 2026-27 ਦੇ ਸੈਸ਼ਨ ਵਿਚ 10+1 ਵਿਚ ਦਾਖਲ ਹੋਏ ਆਰਟਸ, ਕਾਮਰਸ ਅਤੇ ਆਈ.ਟੀ. ਸਟਰੀਮ ਦੇ ਨਵੇਂ ਵਿਦਿਆਰਥਣਾਂ ਨੂੰ ਵੱਖ-ਵੱਖ ਵਿਸ਼ਿਆਂ, ਹੁਨਰ ਆਧਾਰਤ ਕੋਰਸਾਂ, ਵਿਸ਼ੇ ਨਾਲ ਸਬੰਧਿਤ ਕਲੱਬਾਂ, ਐਸੋਸੀਏਸ਼ਨਾਂ, ਕੋਡ ਆਫ਼ ਕੰਡੱਕਟ ਅਤੇ ਉਨ੍ਹਾਂ ਦੀ ਪ੍ਰਤਿਭਾ ਤੇ ਰੁਚੀਆਂ ਅਨੁਸਾਰ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਸਬੰਧੀ ਜਾਣੂ ਕਰਵਾਉਣ ਲਈ ‘ਆਪਣੇ ਕਾਲਜ ਨੂੰ ਜਾਣੋ’ ਦੇ ਅਨੁਵਾਨ ਤਹਿਤ ਸ਼ੁਰੂਆਤੀ ਜਾਣ ਪਹਿਚਾਣ ਕਰਵਾਉਣ ਲਈ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥਣਾਂ ਨੂੰ ਖੱੁਲੀਆਂ ਅੱਖਾਂ ਨਾਲ ਸੁਪਨੇ ਦੇਖਣ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਟੀਚੇ ਨਿਰਧਾਰਿਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਆਪ ਵਿਚ ਵਿਸ਼ਵਾਸ ਰੱਖਣ ਤੇ ਸਫ਼ਲਤਾ ਦੀ ਪੌੜੀ ਚੜ੍ਹਦੇ ਰਹਿਣ | ਡਾ. ਗਰਗ ਨੇ ਕਿਹਾ ਕਿ ਕਲਾਸ ਵਿਚ ਸਵਾਲ ਪੁੱਛੋ ਤੇ ਹਰ ਕਿਸਮ ਦੀ ਚਰਚਾ ਵਿਚ ਸ਼ਾਮਲ ਹੋ ਤੇ ਆਤਮਵਿਸ਼ਵਾਸ ਨਾਲ ਅੱਗੇ ਆਓ | ਪਿ੍ੰਸੀਪਲ ਨੇ ਜ਼ੋਰ ਦੇ ਕੇ ਕਿਹਾ ਕਿ ਆਤਮ ਵਿਸ਼ਵਾਸ ਵਿਰਾਸਤ ਵਿਚ ਨਹੀਂ ਮਿਲਦਾ ਸਗੋਂ ਇਸਨੂੰ ਕਮਾਉਣਾ ਪੈਂਦਾ ਹੈ | ਉਨ੍ਹਾਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਹੁਨਰ ਸਿੱਖਣ ਤੇ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਸਮਝਣ ਲਈ ਵੀ ਉਤਸ਼ਾਹਿਤ ਕੀਤਾ | ਡਾ. ਗਰਗ ਨੇ ਕਿਹਾ ਕਿ ਸਫ਼ਲਤਾ ਲਈ ਸਮੇਂ ਤੇ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਤੇ ਵਿਦਿਆਰਥੀ ਜੀਵਨ ਵਿਚ ਇਸ ਨਾਲ ਸਾਡੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ | ਸਮਾਗਮ ਵਿਚ ਬ੍ਰਹਮਾ ਕੁਮਾਰੀ ਨੇਹਾ ਨੇ ਵਿਦਿਆਰਥਣਾਂ ਨੂੰ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀਆਂ ਅੰਦਰੂਨੀਆਂ ਸ਼ਖ਼ਸੀਅਤਾਂ ਦੀ ਪਹਿਚਾਣ ਕਰਨ ਤੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਮੌਕਿਆਂ ਤੇ ਚਣੌਤੀਆਂ ਤੋਂ ਸਿੱਖਣ | ਸਮਾਗਮ ਵਿਚ ਡਾ. ਕੁਲਵਿੰਦਰ ਕੌਰ ਨੇ ਸਹਿ ਪਾਠਕ੍ਰਮ ਗਤੀਵਿਧੀਆਂ ਅਤੇ ਯੁਵਕ ਮੇਲਿਆਂ, ਡਾ. ਰਿਤੂ ਗੁਪਤਾ ਕੋਆਰਡੀਨੇਟਰ ਆਈ.ਕਿਊ.ਏ.ਸੀ. ਨੇ ਵਿਦਿਆਰਥਣਾਂ ਨੂੰ ਕਾਲਜ ਦੇ ਕੋਡ ਆਫ਼ ਕੰਡੱਕਟ, ਡਾ. ਅਮਨ ਜੋਤੀ ਨੇ ਐਨ.ਐਸ.ਐਸ. ਦੀ ਮਹੱਤਤਾ, ਡਾ. ਜਸਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ, ਇੰਜ. ਸੋਨਾਲੀ ਸ਼ਰਮਾ ਕੰਪਿਊਟਰ ਤੇ ਆਈ.ਟੀ. ਵਿਭਾਗ ਨੇ ਤਕਨਾਲੋਜੀ ਦੀ ਮਹੱਤਤਾ ਅਤੇ ਸੋਸ਼ਲ ਮੀਡੀਆ ਦੀ ਉਪਯੋਗਤਾ, ਡਾ. ਅਨੂਪਮ ਸਭਰਵਾਲ ਨੇ ਕਾਲਜ ਵਲੋਂ ਚਲਾਏ ਜਾ ਰਹੇ ਓਡੀਐਲ ਕੋਰਸਾਂ, ਦਵਿੰਦਰ ਕੌਰ ਨੇ ਐਨ.ਸੀ.ਸੀ. ਦੀ ਮਹੱਤਤਾ, ਲਾਇਬ੍ਰੇਰੀਅਨ ਸ਼ੀਲਾ ਨੇ ਲਾਇਬ੍ਰੇਰੀ ਦੀਆਂ ਸਹੂਲਤਾਂ ਤੇ ਇਸਦੀ ਵਰਤੋਂ ਤੇ ਇੰਦਰਜੀਤ ਕੌਰ ਬੱਲ ਤੇ ਇੰਜ. ਤਾਨੀਆ ਗੁਪਤਾ ਨੇ ਵਿਦਿਆਰਥਣਾਂ ਦੇ ਮਨੋਰੰਜਨ ਤੇ ਉਨ੍ਹਾਂ ਨੂੰ ਚੌਕਸੀ ਤੇ ਪਰੰਪਰਾ ਨਾਲ ਜੋੜਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸਤੋਂ ਪਹਿਲਾਂ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਕ ਪ੍ਰੇਰਨਦਾਇਕ ਗੀਤ ਪੇਸ਼ ਕੀਤਾ | ਕਾਲਜ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਹਿੱਸੇ ਵਜੋਂ ਨੇਚਰ ਈਕੋ ਕਲੱਬ ਨੇ ਵਾਤਾਵਰਨ, ਸੁਰੱਖਿਆ ਤੇ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥਣਾਂ ਨੂੰ ਪੌਦੇ ਵੰਡੇ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਦੀਪ ਕੌਰ ਨੇ ਬਾਖ਼ੂਬੀ ਨਾਲ ਨਿਭਾਈ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ |
ਪਿਛਲੀ ਖ਼ਬਰ ਗੁਰੂ ਨਾਨਕ ਡਾਇਲੈਸਿਸ ਯੂਨਿਟ ਭੁਲੱਥ ਲਈ ਨਾਗਪਾਲ ਪਰਿਵਾਰ ਵਲੋਂ 10,000 ਰੁਪਏ ਦੀ ਸੇਵਾ ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਅਕਸ਼ਿਤ ਬੇਹਰਾ ਨੇ ਸੀ.ਬੀ.ਐਸ.ਈ. ਨੈਸ਼ਨਲ ਅਥਲੈਟਿਕ ਮੀਟ ਲਈ ਕੁਆਲੀਫ਼ਾਈ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।