ਹਰ ਘਰ ਤਿਰੰਗਾ ਮੁਹਿੰਮ ਤਹਿਤ ਭਾਜਪਾ ਆਗੂਆਂ ਨੇ ਕੱਢੀ ਤਿਰੰਗਾ ਯਾਤਰਾ
ਕਪੂਰਥਲਾ, 13 ਅਗਸਤ (ਸਡਾਨਾ)-ਹਰ ਘਰ ਤਿਰੰਗਾ ਮੁਹਿੰਮ ਤਹਿਤ ਭਾਜਪਾ ਵਲੋਂ ਸ਼ਹਿਰ ਵਿਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ | ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਹੇਠ ਅੰਮਿ੍ਤਸਰ ਰੋਡ ਤੋਂ ਆਰੰਭ ਹੋਈ ਇਹ ਤਿਰੰਗਾ ਯਾਤਰਾ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਈ | ਯਾਤਰਾ ਦੌਰਾਨ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨੌਜਵਾਨਾਂ ਵਲੋਂ ਲਗਾਏ ਜਾ ਰਹੇ ਸਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਸੀ | ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸ਼ਹੀਦ ਏ ਆਜ਼ਮ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਚੇਤਨ ਸੂਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਣ ਵਾਲਿਆਂ ਦਾ ਸਨਮਾਨ ਕਰਨਾ ਤੇ ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਅਨੁਸਾਰ ਅਸੀਂ ਹਰ ਘਰ ਤਿਰੰਗਾ ਅਭਿਆਨ ਤਹਿਤ ਸੂਬੇ ਭਰ ਵਿਚ ਤਿਰੰਗਾ ਯਾਤਰਾ ਕੱਢ ਰਹੇ ਹਾਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਤੋਂ 17 ਅਗਸਤ ਤੱਕ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ‘ਤੇ ਤਿਰੰਗਾ ਝੰਡਾ ਲਹਿਰਾਉਣ | ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਤਿਰੰਗੇ ਦਾ ਸਨਮਾਨ ਕਰਨਾ ਹਰ ਦੇਸ਼ ਵਾਸੀ ਦਾ ਫ਼ਰਜ ਹੈ ਤੇ ਇਸਤੋਂ ਸਾਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਪ੍ਰੇਰਨਾ ਮਿਲਦੀ ਹੈ | ਤਿਰੰਗਾ ਯਾਤਰਾ ਦੌਰਾਨ ਹੋਰਨਾਂ ਤੋਂ ਇਲਾਵਾ ਯਸ਼ ਮਹਾਜਨ, ਪ੍ਰਸ਼ੋਤਮ ਪਾਸੀ, ਮਨੂੰ ਧੀਰ, ਓਮ ਪ੍ਰਕਾਸ਼ ਬਹਿਲ, ਡਾ. ਰਣਵੀਰ ਕੌਸ਼ਲ, ਕੌਂਸਲਰ ਵਿੱਕੀ ਗੁਜਰਾਲ, ਮਧੂ ਸੂਦ, ਨਿਰਮਲ ਸਿੰਘ ਨਾਹਰ, ਪ੍ਰਦੀਪ ਠਾਕੁਰ, ਲੱਕੀ ਸਰਪੰਚ, ਕਮਲ ਪ੍ਰਭਾਕਰ, ਮੱਸਾ ਸਿੰਘ, ਸਰਬਜੀਤ ਸਿੰਘ ਦਿਓਲ, ਕੁਸਮ ਪਸਰੀਚਾ, ਕਰਨੈਲ ਸਿੰਘ, ਜਿੰਮੀ, ਧਰਮਵੀਰ ਕੰਡਾ, ਹੈਪੀ ਸ਼ਰਮਾ, ਸੁਨੀਲ ਅਰੋੜਾ, ਪੁਸ਼ਪ ਪਾਸੀ, ਗੁਰਸਾਹਿਬ ਸਿੰਘ, ਬਲਜਿੰਦਰ, ਸੁਮਿਤ ਨਈਅਰ, ਅਸ਼ੋਕ ਕੁਮਾਰ ਮਾਹਲਾ, ਜਗਦੀਸ਼ ਸ਼ਰਮਾ, ਐਡਵੋਕੇਟ ਅਨੁਜ ਆਨੰਦ, ਸਾਹਿਲ ਵਾਲੀਆ, ਰਮਨੀਕ, ਦੀਪਕ, ਵਿਨੇ ਸ਼ਰਮਾ, ਰਾਜਨ ਚੌਹਾਨ, ਭਾਰਤ ਗੁਪਤਾ, ਚਾਹਤ ਨਾਹਰ, ਸੁਖਵਿੰਦਰ ਗੋਗਨਾ, ਰੋਸ਼ਨ ਲਾਲ ਸਭਰਵਾਲ, ਅਨੀਸ਼ ਅਗਰਵਾਲ, ਮਹਿੰਦਰ ਸਿੰਘ ਬਲੇਰ, ਅਮਨ ਭਵਾਨੀਪੁਰ, ਸ਼ਿਵਮ ਰਾਜਪੂਤ, ਰਮਨ ਬੇਗੋਵਾਲ, ਲਕਸ਼ ਚੌਹਾਨ, ਅਸ਼ਵਨੀ ਤੁਲੀ, ਸਰਬਜੀਤ ਬੰਟੀ ਤੇ ਹੋਰ ਹਾਜ਼ਰ ਸਨ |