14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜਾਤੀ ਦੇ ਨਾਂਅ ’ਤੇ ‘ਸ਼ੁਧੀਕਰਨ’ ਸੰਵਿਧਾਨ ਅਤੇ ਸਮਾਜਿਕ ਬਰਾਬਰੀ ’ਤੇ ਸਿੱਧਾ ਹਮਲਾ-ਧਾਲੀਵਾਲ

ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਉੱਤਰਾਖੰਡ ਦੇ ਹਲਦਵਾਨੀ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਵਰਤੇ ਗਏ ਮੰਚ ਦਾ ਭਾਜਪਾ ਵਲੋਂ ਕਥਿਤ ਤੌਰ ‘ਤੇ ‘ਸ਼ੁਧੀਕਰਨ’ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਇਸ ਨੂੰ ਭਾਜਪਾ ਤੇ ਉਸ ਨਾਲ ਜੁੜੀ ਜਾਤੀਵਾਦੀ ਮਾਨਸਿਕਤਾ ਦਾ ਸ਼ਰਮਨਾਕ ਚਿਹਰਾ ਕਰਾਰ ਦਿੰਦਿਆਂ ਭਾਜਪਾ ਤੇ ਉੱਤਰਾਖੰਡ ਸਰਕਾਰ ਤੋਂ ਇਸ ਮਾਮਲੇ ‘ਤੇ ਸਪਸ਼ਟ ਜਵਾਬ ਮੰਗਿਆ ਹੈ | ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ ਤੇ ਜੇਕਰ ਜਾਤੀਗਤ ਭੇਦਭਾਵ ਦੀ ਪੁਸ਼ਟੀ ਹੁੰਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ‘ਚ ਕਿਸੇ ਇਨਸਾਨ ਦੀ ਜਾਤੀ ਦੇ ਆਧਾਰ ‘ਤੇ ਉਸ ਨੂੰ ਜਾਂ ਉਸ ਵੱਲੋਂ ਵਰਤੇ ਗਏ ਮੰਚ ਨੂੰ ‘ਅਸ਼ੁੱਧ’ ਸਮਝਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਡਾ. ਬੀ.

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ 14-08-2026
ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਉੱਤਰਾਖੰਡ ਦੇ ਹਲਦਵਾਨੀ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਵਰਤੇ ਗਏ ਮੰਚ ਦਾ ਭਾਜਪਾ ਵਲੋਂ ਕਥਿਤ ਤੌਰ ‘ਤੇ ‘ਸ਼ੁਧੀਕਰਨ’ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਇਸ ਨੂੰ ਭਾਜਪਾ ਤੇ ਉਸ ਨਾਲ ਜੁੜੀ ਜਾਤੀਵਾਦੀ ਮਾਨਸਿਕਤਾ ਦਾ ਸ਼ਰਮਨਾਕ ਚਿਹਰਾ ਕਰਾਰ ਦਿੰਦਿਆਂ ਭਾਜਪਾ ਤੇ ਉੱਤਰਾਖੰਡ ਸਰਕਾਰ ਤੋਂ ਇਸ ਮਾਮਲੇ ‘ਤੇ ਸਪਸ਼ਟ ਜਵਾਬ ਮੰਗਿਆ ਹੈ | ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਤੱਥ ਜਨਤਕ ਕੀਤੇ ਜਾਣੇ ਚਾਹੀਦੇ ਹਨ ਤੇ ਜੇਕਰ ਜਾਤੀਗਤ ਭੇਦਭਾਵ ਦੀ ਪੁਸ਼ਟੀ ਹੁੰਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ‘ਚ ਕਿਸੇ ਇਨਸਾਨ ਦੀ ਜਾਤੀ ਦੇ ਆਧਾਰ ‘ਤੇ ਉਸ ਨੂੰ ਜਾਂ ਉਸ ਵੱਲੋਂ ਵਰਤੇ ਗਏ ਮੰਚ ਨੂੰ ‘ਅਸ਼ੁੱਧ’ ਸਮਝਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਡਾ. ਬੀ.ਆਰ. ਅੰਬੇਡਕਰ ਦੇ ਰਚਿਤ ਸੰਵਿਧਾਨ, ਸਮਾਜਿਕ ਬਰਾਬਰੀ ਤੇ ਮਨੁੱਖੀ ਮਾਣ-ਸਨਮਾਨ ਦੀ ਸਿੱਧੀ ਅਵਮਾਨਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ‘ਸ਼ੁਧੀਕਰਨ’ ਅਸਲ ‘ਚ ਜਾਤੀ ਦੇ ਆਧਾਰ ‘ਤੇ ਕੀਤਾ ਗਿਆ ਹੈ ਤਾਂ ਇਹ ਕੋਈ ਆਮ ਸਿਆਸੀ ਘਟਨਾ ਨਹੀਂ ਹੈ | ਇਹ ਉਸ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ ਜੋ ਅੱਜ ਵੀ ਸਮਾਜ ਨੂੰ ਜਾਤ-ਪਾਤ ਦੇ ਆਧਾਰ ‘ਤੇ ਵੰਡ ਕੇ ਰੱਖਣਾ ਚਾਹੁੰਦੀ ਹੈ | ਸਵਾਲ ਇਹ ਹੈ ਕਿ ਭਾਜਪਾ ਇਸ ਗੰਭੀਰ ਘਟਨਾ ‘ਤੇ ਚੁੱਪ ਕਿਉਂ ਹੈ, ਉਨ੍ਹਾਂ ਕਿਹਾ ਕਿ ਮੱਲਿਕਾਰਜੁਨ ਖੜਗੇ ਦਹਾਕਿਆਂ ਤੋਂ ਜਨਤਕ ਜੀਵਨ ‘ਚ ਸਰਗਰਮ ਹ ਨ ਤੇ ਦੇਸ਼ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਹਨ | ਉਨ੍ਹਾਂ ਨਾਲ ਜੁੜੇ ਮੰਚ ਨੂੰ ਜਾਤੀ ਦੇ ਆਧਾਰ ‘ਤੇ ‘ਅਸ਼ੁੱਧ’ ਮੰਨਣ ਵਾਲੀ ਸੋਚ ਕਿਸੇ ਵੀ ਸਭਿਅਕ, ਲੋਕਤੰਤਰਿਕ ਤੇ ਸੰਵਿਧਾਨਕ ਸਮਾਜ ਵਿਚ ਕਬੂਲਯੋਗ ਨਹੀਂ ਹੋ ਸਕਦੀ |
ਪਿਛਲੀ ਖ਼ਬਰ ਹਮਲਿਆਂ ਨਾਲ ਅਕਾਲੀ ਦਲ ਦੀ ਚੜ੍ਹਤ ਨਹੀਂ ਰੁਕਣੀ, ਵਰਕਰ ਚਟਾਨ ਵਾਂਗ ਖੜ੍ਹੇ ਹਨ-ਸੁਖਵੰਤ ਸਿੰਘ ਤੱਖਰ ਅਗਲੀ ਖ਼ਬਰ ਹਰ ਘਰ ਤਿਰੰਗਾ ਮੁਹਿੰਮ ਤਹਿਤ ਭਾਜਪਾ ਆਗੂਆਂ ਨੇ ਕੱਢੀ ਤਿਰੰਗਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।